Tuesday, April 21, 2026

ਜੱਜ ਬਣੀ ਲੌਂਗੋਵਾਲ ਦੀ ਅਨੂਬਾ ਜ਼ਿੰਦਲ ਨੇ ਰਾਜਸਥਾਨ ਤੇ ਹਰਿਆਣਾ ਤੋਂ ਬਾਅਦ ਪੰਜਾਬ ‘ਚ ਵੀ ਮਾਰੀ ਬਾਜ਼ੀ

ਕਸਬੇ ਵਿਚ ਇੱਕ ਵਾਰ ਫਿਰ ਛਾਇਆ ਖੁਸ਼ੀ ਦਾ ਆਲਮ

ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ)- ਜੋ ਬੱਚੇ ਦ੍ਰਿੜ ਨਿਸ਼ਚੇ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਦੇ ਹਨ।ਸਫਲਤਾ ਉਨ੍ਹਾਂ ਦੇ ਘਰ ਆ ਕੇ PPNJ1602202006ਪੈਰ ਚੁੰਮਦੀ ਹੈ।ਇਹ ਕਹਾਵਤ ਰਾਜਸਥਾਨ ਅਤੇ ਹਰਿਆਣਾ ਦੀ ਜੁਡੀਸ਼ਲ ਸਰਵਿਸ ਪ੍ਰੀਖਿਆ ਕਲੀਅਰ ਕਰਕੇ ਜੱਜ ਬਣੀ ਲੌਂਗੋਵਾਲ ਦੀ ਅਨੂਬਾ ਜ਼ਿੰਦਲ ਨੇ ਸੱਚ ਸਾਬਤ ਕਰ ਦਿਖਾਈ ਹੈ।ਅਨੂਬਾ ਜ਼ਿੰਦਲ ਨੇ ਹੈਟਰਿਕ ਮਾਰਦਿਆਂ ਹੁਣ ਪੰਜਾਬ ਸਿਵਲ ਸਰਵਿਸਜ਼ (ਜੁਡੀਸ਼ੀਅਲ) ਵਿੱਚ ਵੀ ਬਾਜ਼ੀ ਮਾਰ ਲਈ ਹੈ।
               ਇਥੋਂ ਦੇ ਰਾਮ ਗੋਪਾਲ ਜਿੰਦਲ ਦੀ ਬੇਟੀ ਅਨੂਬਾ ਜ਼ਿੰਦਲ ਪਹਿਲਾਂ ਰਾਜਸਥਾਨ ਜੁਡੀਸ਼ਲ ਸਰਵਿਸ ਵਲੋਂ ਜੱਜ ਚੁਣੀ ਗਈ ਸੀ ਅਤੇ ਉਸ ਤੋਂ ਬਾਅਦ ਹਰਿਆਣਾ ਦਾ  ਨਤੀਜਾ ਵੀ ਉਸ ਦੇ ਪੱਖ ‘ਚ ਰਿਹਾ ਅਤੇ 11ਵਾਂ ਰੈਂਕ ਹਾਸਲ ਕੀਤਾ।ਹੁਣ ਪੰਜਾਬ ਵਿਚੋਂ ਅੱਠਵਾਂ ਰੈਂਕ ਹਾਸਲ ਕਰਕੇ ਅਨੂਬਾ ਜਿੰਦਲ ਨੇ ਲੌਂਗੋਵਾਲ ਕਸਬੇ ਦਾ ਨਾਮ ਉਚਾ ਕੀਤਾ ਹੈ।ਇਹ ਖਬਰ ਫੈਲਦਿਆਂ ਹੀ ਪਰਿਵਾਰ ਅਤੇ ਕਸਬੇ ਦੇ ਲੋਕਾਂ ਵਿੱਚ ਤੀਜੀ ਵਾਰ ਖੁਸ਼ੀ ਦਾ ਆਲਮ ਨਜ਼ਰ ਆਇਆ।
               ਵਰਣਯੋਗ ਹੈ ਕਿ ਅਨੂਬਾ ਜ਼ਿੰਦਲ ਨੇ ਦਿੱਲੀ ਦੀ ਲਿਖਤੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਇੰਟਰਵਿਊ ਹੋਣੀ ਅਜੇ ਬਾਕੀ ਹੈ ਅਨੂਬਾ ਨੇ ਕਿਹਾ ਕਿ ਉਸ ਨੂੰ ਪੂਰਾ ਵਿਸ਼ਵਾਸ ਹੈ ਕਿ ਦਿੱਲੀ ਲਈ ਵੀ ਉਸ ਦੀ ਸਿਲੈਕਸ਼ਨ ਹੋਵੇਗੀ।ਹੋਣਹਾਰ ਬੇਟੀ ਅਨੂਬਾ ਜ਼ਿੰਦਲ ਨੇ ਪੜ੍ਹਾਈ ਦੇ ਦੌਰਾਨ ਮੂਟ ਕੰਪੀਟੀਸ਼ਨ ਵੀ ਜਿੱਤੇ ਹਨ।
ਇਸ ਮੌਕੇ ਅਨੂਬਾ ਜ਼ਿੰਦਲ ਦੇ ਚਾਚਾ ਪਵਨ ਕੁਮਾਰ ਜ਼ਿੰਦਲ ਦਿੱਲੀ ਨੇ ਕਿਹਾ ਕਿ ਇਸ ਖੇਤਰ ਵਿੱਚ ਉਨਾਂ ਦੇ ਪਰਿਵਾਰ ਦਾ ਇਹ ਪਹਿਲਾ ਬੱਚਾ ਆਇਆ ਹੈ।ਜੋ ਉਨਾਂ ਦੇੇ ਪਰਿਵਾਰ ਅਤੇ ਪੂਰੇ ਕਸਬੇ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …