Wednesday, September 30, 2026

ਪਿਤਾ ਦਾ ਸੁਪਨਾ ਕੀਤਾ ਪੂਰਾ – ਜੱਜ ਅਨੂਬਾ ਜ਼ਿੰਦਲ

ਲੌਂਗੋਵਾਲ, 16 ਫਰਵਰੀ (ਪੰਜਾਬ ਪੋਸਟ – ਜਗਸੀਰ ਸਿੰਘ)- ਤੀਜੀ ਸਫਲਤਾ ਤੋਂ ਬਾਅਦ ਘਰ ਪਹੁੰਚੀ ਅਨੂਬਾ ਜ਼ਿੰਦਲ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਸ ਨੇ Anuba Jindal Judgeਕਿਹਾ ਕਿ ਉਸ ਨੇ ਇਹ ਪ੍ਰਾਪਤੀਆਂ ਕਰਕੇ ਆਪਣੇ ਪਿਤਾ ਰਾਮ ਗੋਪਾਲ ਜਿੰਦਲ ਦਾ ਸੁਪਨਾ ਪੂਰਾ ਕੀਤਾ ਹੈ।ਕਿਉਂਕਿ ਉਹ ਬਚਪਨ ਤੋਂ ਹੀ ਉਸ ਨੂੰ ਜੱਜ ਬਣਾਉਣਾ ਚਾਹੁੰਦੇ ਸਨ।ਅਨੂਬਾ ਨੇ ਕਿਹਾ ਕਿ ਉਸ ਦੇ ਪਿਤਾ ਰਾਮ ਗੋਪਾਲ ਜ਼ਿੰਦਲ ਨੇ ਉਸ ‘ਤੇ ਭਰੋਸਾ ਕਰਕੇ ਘਰ ਤੋਂ ਬਾਹਰ ਪੜ੍ਹਾਈ ਕਰਨ ਲਈ ਭੇਜਿਆ ਸੀ ਅਤੇ ਉਹ ਉਨ੍ਹਾਂ ਦੀਆਂ ਉਮੀਦਾਂ ‘ਤੇ ਪੂਰੀ ਉਤਰੀ ਹੈ।ਜਿਸ ਦੀ ਉਸ ਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ।ਅਨੂਬਾ ਨੇ ਅੱਗੇ ਕਿਹਾ ਕਿ ਅਜਿਹੇ ਸੁਪਨੇ ਨੂੰ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਪੂਰਾ ਕਰਨਾ ਅਸੰਭਵ ਹੈ।ਇਸ ਲਈ ਉਸ ਦੇ ਮਾਤਾ ਪਿਤਾ ਅਤੇ ਸਮੁੱਚੇ ਪਰਿਵਾਰ ਦੇ ਸਹਿਯੋਗ ਨਾਲ ਹੀ ਉਸ ਨੂੰ ਇਹ ਮੁਕਾਮ ਹਾਸਲ ਹੋਏ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …