Monday, September 21, 2026

ਪੁਲਿਸ ਨੇ ਪ੍ਰਾਈਵੇਟ ਸਕੂਲ ਵਾਹਨਾਂ ਦੀ ਕੀਤੀ ਚੈਕਿੰਗ-ਕੱਟੇ ਚਲਾਨ

ਜੰਡਿਆਲਾ ਗੁਰੂ, 18 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪਿਛਲੇ ਦਿਨ ਲੌਂਗੋਵਾਲ ਸਕੂਲ ਵੈਨ ਨਾਲ ਹੋਏ ਹਾਦਸੇ ਦੇ ਮੱਦੇਨਜ਼ਰ ਅੱਜ ਜੰਡਿਆਲਾ PPNJ1802202021ਪੁਲਿਸ ਵਲੋਂ ਪ੍ਰਾਈਵੇਟ ਸਕੂਲ਼ ਵਾਹਨਾਂ ਦੀ ਚੈਕਿੰਗ ਕੀਤੀ ਗਈ।ਜਿਸ ਵਿਚ ਕਈ ਕਮੀਆਂ ਪਾਈਆ ਗਈਆ।ਡੀ.ਐਸ.ਪੀ ਗੁਰਿੰਦਰਬੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਕੀਤੀ ਗਈ ਚੈਕਿੰਗ ਦੌਰਾਨ ਕਈ ਬੱਸਾਂ ਵਿੱਚ ਕੋਈ ਵੀ ਅੱਗ ਬੁਝਾਊ ਯੰਤਰ ਨਹੀਂ ਸੀ, ਡਰਾਈਵਰ ਵੀ ਵਰਦੀ ਵਿੱਚ ਨਹੀਂ ਸਨ, ਮੈਡੀਕਲ ਕਿੱਟ ਵੀ ਮੌਜੂਦ ਨਹੀਂ ਸੀ।ਜਿਸ ਤਹਿਤ 10 ਬੱਸਾਂ ਦਾ ਚਲਾਨ ਕੱਟਿਆ ਗਿਆ।ਉਹਨਾਂ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …