Monday, September 14, 2026

ਟੀ.ਐਸ.ਯੂ ਦੀ ਚੋਣ ’ਚ ਆਤਮਾ ਸਿੰਘ ਮੁਸ਼ਕਾਬਾਦ ਬਣੇ ਪ੍ਰਧਾਨ

ਸਮਰਾਲਾ, 19 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਥਾਨਕ ਸਬ-ਅਰਬਨ ਬਿਜਲੀ ਘਰ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਦਾ ਇਜਲਾਸ ਸਾਥੀ PPNJ1902202003ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਿਸ ਵਿੱਚ ਪਿਛਲੇ ਦੋ ਸਾਲਾਂ ਦਾ ਲੇਖਾ-ਜੋਖਾ ਕਰਕੇ ਯੂਨੀਅਨ ਦੇ ਫੰਡ ਦਾ ਹਿਸਾਬ ਦਿੱਤਾ ਗਿਆ। ਉਪਰੰਤ ਮੰਡਲ ਆਗੂ ਸੰਗਤ ਸਿੰਘ ਸੇਖੋਂ ਅਤੇ ਜਸਵੰਤ ਸਿੰਘ ਦੀ ਅਗਵਾਈ ‘ਚ ਸਬ ਡਵੀਜ਼ਨ ਦੀ ਚੋਣ ਕੀਤੀ ਗਈ।ਜਿਸ ਸਰਬਸੰਮਤੀ ਨਾਲ ਆਤਮਾ ਸਿੰਘ ਮੁਸ਼ਕਾਬਾਦ ਪ੍ਰਧਾਨ, ਮਹਿੰਦਰ ਸਿੰਘ ਖਾਲਸਾ ਮੀਤ ਪ੍ਰਧਾਨ, ਰਣਧੀਰ ਸਿੰਘ ਮੁਸ਼ਕਾਬਾਦ ਸਕੱਤਰ, ਇੰਜੀ: ਰਣਜੀਤ ਸਿੰਘ ਬਘੌਰ ਸਹਾਇਕ ਸਕੱਤਰ ਅਤੇ ਰਾਜਿੰਦਰ ਸਿੰਘ ਖਜ਼ਾਨਚੀ ਚੁਣਿਆ ਗਿਆ।ਚੋਣ ਉਪਰੰਤ ਸੀ.ਸੀ.ਏ ਕਨੂੰਨ ਦੀ ਵਿਰੋਧਤਾ ਵਿੱਚ ਮਤਾ ਪਾਸ ਕੀਤਾ ਅਤੇ ਆਉਣ ਵਾਲੇ ਸੰਘਰਸ਼ ‘ਚ ਵੱਧ ਚੜ੍ਹਕੇ ਸਹਿਯੋਗ ਕਰਨ ਦਾ ਪ੍ਰਣ ਕੀਤਾ ਗਿਆ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …