ਭੀਖੀ, 20 ਫਰਵਰੀ (ਪੰਜਾਬ ਪੋਸਟ – ਕਮਲ ਕਾਂਤ) – ਮਹਾ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਸਬੰਧੀ ਸ਼ਿਵ ਮੰਦਿਰ ਭੀਖੀ ਵਿਖੇ ਸ੍ਰੀ ਸਨਾਤਨ ਧਰਮ ਭਾਰਤੀਆਂ
ਪੰਜਾਬ ਮਹਾਂਵੀਰ ਦਲ ਭੀਖੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। 31 ਜਨਵਰੀ ਤੋਂ 13 ਫਰਵਰੀ ਤੱਕ ਪ੍ਰਭਾਤ ਫੇਰੀ ਕੱਢੀ ਗਈ।14 ਫਰਵਰੀ ਵਾਲੇ ਦਿਨ ਸਾਰੇ ਨਗਰ ਵਿਚ ਦੀ ਕਲਸ਼ ਯਾਤਰਾ ਕੱਢੀ ਗਈ।ਕਲਸ਼ ਯਾਤਰਾ ਦੀ ਪੂਜਾ ਵਿੱਕੀ ਮਹਿਤਾ ਨੇ ਕੀਤੀ।15 ਫਰਵਰੀ ਤੋਂ ਰੋਜ਼ਾਨਾ ਕਥਾ ਪ੍ਰਵਚਨ ਪਰਮ ਪੂਜਨੀਯ ਦੀਦੀ ਮਾਂ ਸਾਧਵੀ ਰਤੰਬਰਾ ਦੀ ਸਾਧਵੀ ਸਵਿਤਾ ਜੀ ਵਰਿੰਦਾਵਨ ਵਲੋਂ ਕੀਤਾ ਜਾ ਰਿਹਾ ਹੈ।ਕਥਾ ਦੇ 6 ਦਿਨ ਸਾਧਵੀ ਸਵਿਤਾ ਨੇ ਭਗਵਾਨ ਕ੍ਰਿਸ਼ਨ ਜੀ ਦੀ ਜੀਵਨ ਲੀਲਾ ਭਗਤਾਂ ਨੂੰ ਸੁਣਾਈ ਤੇ ਭਜਨ ਸੁਣਾ ਕੇ ਭਗਤਾਂ ਨੂੰ ਨਚਾਇਆ।
ਇਸ ਮੌਕੇ ਸ਼ਿਵ ਮੰਦਿਰ ਦੇ ਪ੍ਰਧਾਨ ਅਸ਼ੋਕ ਕੁਮਾਰ ਬੱਗਾ, ਸੈਕਟਰੀ ਜੀਵਨ ਦੁੱਲਾ, ਕੈਸ਼ੀਅਰ ਭੋਲਾ ਮੱਲ, ਸਟੇਜ ਸਕੱਤਰ ਪੁਨੀਤ ਗੋਇਲ, ਸੋਨੂੰ ਸ਼ਰਮਾ, ਸੁਨੀਲ ਕੁਮਾਰ ਸੋਮਾ, ਜੀਵਨ ਸਿੰਗਲਾ, ਰਾਜੂ ਸਿੰਗਲਾ, ਦਰਸ਼ਨ ਮਿੱਤਲ, ਪਵਨ ਕੁਮਾਰ ਗੰਢੀ, ਮਿੱਠੂ ਗੋਇਲ, ਭੀਮ ਸੈਨ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media