Tuesday, November 24, 2026

ਸ਼ਿਵਰਾਤਰੀ ਦੇ ਤਿਉਹਾਰ ਸਬੰਧੀ ਸ਼ੋਭਾ ਯਾਤਰਾ ਦਾ ਆਯੋਜਨ

ਲੌਂਗੋਵਾਲ, 20 ਫਰਵਰੀ (ਪੰਜਾਬ ਪੋਸਟ- ਜਗਸੀਰ ਸਿੰਘ) – ਸਥਾਨਕ ਮੰਡੀ ਵਾਲੇ ਮੰਦਿਰ ਵਿਖੇ ਸਨਾਤਨ ਧਰਮ ਯੂਥ ਕਮੇਟੀ ਦੀ ਅਗਵਾਈ ਵਿਚ ਭਗਵਾਨ ਸ਼ਿਵ PPNJ2002202017ਸ਼ੰਕਰ ਜੀ ਦੇ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਅੱਜ ਸਵੇਰੇ ਮੰਡੀ ਵਾਲੇ ਮੰਦਿਰ ਤੋਂ ਸਿਵ ਸ਼ੰਕਰ ਦੀ ਮੇਹਰ ਸਦਕਾ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਸ ਸ਼ੋਭਾ ਯਾਤਰਾ ਨੂੰ ਝੰਡੀ ਦਿਖਾਉਣ ਦੀ ਰਸਮ ਨਗਰ ਕੌਂਸਲਰ ਅਤੇ ਭਾਜਪਾ ਮੰਡਲ ਪ੍ਰਧਾਨ ਸੰਦੀਪ ਦੀਪੂ ਨੇ ਨਿਭਾਈ।ਸ਼ੋਭਾ ਯਾਤਰਾ ਵਿੱਚ ਸ਼ਾਮਲ ਸ਼ਿਵ ਭਗਤਾਂ ਲਈ ਪ੍ਰਸਾਦ ਦਾ ਪ੍ਬੰਧ ਸਮਾਜ ਸੇਵੀ ਅਨਿਲ ਕੁਮਾਰ ਨੰਦਗੜੀਆ, ਰਵਿੰਦਰ ਬੱਬੂ ਫੋਟੋਗ੍ਰਾਫਰ, ਕਥਾਵਾਚਕ ਕੇ ਕੇ ਬਾਂਸਲ ਅਤੇ ਜੋਨੀ ਵਲੋਂ ਕੀਤਾ ਗਿਆ।
ਜਿਕਰਯੋਗ ਹੈ ਕਿ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੰਦਿਰ ਵਿਚ ਰਾਤ ਨੂੰ ਗਾਇਕਾਂ ਵਲੋਂ ਸੁੰਦਰ ਭਜਨ ਬੰਦਗੀ ਕਰਕੇ ਸ਼ਿਵ ਭਗਤਾਂ ਨੂੰ ਆਪਣੇ ਭਜਨਾਂ ਨਾਲ ਨਿਹਾਲ ਕੀਤਾ ਜਾਵੇਗਾ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …