Friday, September 25, 2026

ਸਿਮਰਨ ਸਕੂਲ ਦੇ ਵਿਦਿਆਰਥੀਆਂ ਦੇ ਦਾਖਲੇ ਤੇ ਪੇਪਰ ਦਿਵਾਉਣ ਲਈ ਵਿਸ਼ੇਸ਼ ਕੈਂਪ

ਲੌਂਗੋਵਾਲ, 20 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ ਵਿਖੇ ਵਾਪਰੇ ਵੈਨ ਹਾਦਸੇ ਤੋਂ ਬਾਅਦ ਬੰਦ ਹੋਏ ਸਿਮਰਨ ਪਬਲਿਕ ਸਕੂਲ ਦੇ PPNJ2002202022ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਪੇਪਰ ਨੇੜਲੇ ਸਰਕਾਰੀ ਸਕੂਲਾਂ ਵਿੱਚ ਲਏ ਜਾਣਗੇ।ਵਿਦਿਆਰਥੀਆਂ ਦੇ ਦਾਖ਼ਲੇ ਅਤੇ ਪੇਪਰਾਂ ਲਈ ਇੱਕ ਵਿਸ਼ੇਸ਼ ਕੈਂਪ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਲਗਾਇਆ ਗਿਆ।ਜਿਸ ਕੈਂਪ ਵਿੱਚ ਕਸਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕ ਹਾਜ਼ਰ ਹੋਏ ਅਤੇ ਬੱਚਿਆਂ ਦੇ ਦਾਖਲਾ ਫਾਰਮ ਭਰਵਾਏ ਗਏ।ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ ਜਾਵੇ ਤਾਂ ਜੋ ਪ੍ਰਾਈਵੇਟ ਸਕੂਲਾਂ ਦੀ ਹੁੰਦੀ ਲੱਟ ਤੋਂ ਬਚਿਆ ਜਾ ਸਕੇ।
             ਇਸ ਮੌਕੇ ਪਰਮਜੀਤ ਕੌਰ ਡੀ.ਪੀ.ਓ ਚੀਮਾ, ਪ੍ਰਿੰਸੀਪਲ ਕਰਮਜੀਤ ਕੌਰ ਸਰਕਾਰੀ ਸਕੂਲ (ਲੜਕੀਆਂ) ਸੀਨੀਅਰ ਕਾਂਗਰਸੀ ਆਗੂ ਮੇਲਾ ਸਿੰਘ ਸੂਬੇਦਾਰ, ਕਾਂਗਰਸ ਦੇ ਜਿਲ੍ਹਾ ਸਕੱਤਰ ਬਬਲੂ ਸਿੰਗਲਾ, ਵਿਜੇ ਕੁਮਾਰ ਸਿਟੀ ਪ੍ਰਧਾਨ ਕਾਂਗਰਸ, ਬਲਵਿੰਦਰ ਸਿੰਘ ਬਾਜਵਾ, ਕੌਸਲਰ ਰਮਨਦੀਪ ਸਿੰਘ ਚੋਟੀਆਂ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …