ਲੌਂਗੋਵਾਲ, 20 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਪੰਜਾਬ ਤੋਂ ਮਿਲੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸੰਗਰੂਰ ਦੀਆਂ
ਸਮੂਹ ਸਬ-ਡਵੀਜ਼ਨਾਂ ਵਿੱਚ ਸਕੂਲੀ ਵਾਹਨਾਂ ਦੀ ਵੱਡੇ ਪੱਧਰ `ਤੇ ਜਾਂਚ ਕਰਨ ਦੀ ਪ੍ਰਕਿਰਿਆ ਜਾਰੀ ਰਹੀ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਸਕੱਤਰ ਆਰ.ਟੀ.ਏ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ 173 ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਵਿੱਚੋਂ 40 ਸਕੂਲੀ ਬੱਸਾਂ ਬੰਦ ਕੀਤੀਆਂ ਗਈਆਂ ਤੇ 46 ਦੇ ਚਲਾਨ ਕੱਟੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਡੀ.ਐਸ.ਪੀ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ `ਚ ਸਥਿਤ ਸਕੂਲਾਂ ਦੀਆਂ ਬੱਸਾਂ, ਵੈਨਾਂ ਸਮੇਤ ਵਿਦਿਆਰਥੀਆਂ ਦੀ ਟਰਾਂਸਪੋਰਟੇਸ਼ਨ ਲਈ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਵੀ ਕਿਸਮ ਦੀ ਪ੍ਰਬੰਧਕੀ ਅਣਗਹਿਲੀ ਜਾਂ ਘਾਟ ਸਾਹਮਣੇ ਆਉਣ `ਤੇ ਸਕੂਲ ਪ੍ਰਬੰਧਕਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਥੋਰੀ ਨੇ ਦੱਸਿਆ ਕਿ ਅੱਜ ਆਰ.ਟੀ.ਏ ਵਲੋਂ 25 ਸਕੂਲੀ ਬੱਸਾਂ ਦੀ ਚੈਕਿੰਗ ਕਰਕੇ 3 ਚਲਾਨ ਕੀਤੇ ਗਏ ਅਤੇ 3 ਬੱਸਾਂ ਬੰਦ ਕੀਤੀਆਂ ਗਈਆਂ।ਸੰਗਰੂਰ ਵਿਖੇ 20 ਦੀ ਚੈਕਿੰਗ, 9 ਚਲਾਨ ਅਤੇ 1 ਬੱਸ ਬੰਦ, ਸੁਨਾਮ ਵਿਖੇ 10 ਦੀ ਚੈਕਿੰਗ ਕਰਕੇ 3 ਚਲਾਨ, ਲਹਿਰਾ ਵਿਖੇ 14 ਦੀ ਚੈਕਿੰਗ ਤੇ 4 ਚਲਾਨ ਕਰਕੇ 2 ਬੱਸਾਂ ਬੰਦ, ਮੂਨਕ ਵਿਖੇ 11 ਦੀ ਚੈਕਿੰਗ ਅਤੇ 2 ਚਲਾਨ, ਧੂਰੀ ਵਿਖੇ 20 ਦੀ ਚੈਕਿੰਗ, ਮਲੇਰਕੋਟਲਾ ਵਿਖੇ 10 ਦੀ ਚੈਕਿੰਗ ਤੇ 3 ਦਾ ਚਲਾਨ ਅਤੇ ਦਿੜ੍ਹਬਾ ਵਿਖੇ 24 ਦੀ ਚੈਕਿੰਗ, 11 ਚਲਾਨ ਤੇ1 ਬੱਸ ਬੰਦ ਕਰਨ ਦੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ।ਇਸ ਤੋਂ ਇਲਾਵਾ ਅਹਿਮਦਗੜ੍ਹ ਵਿਖੇ 22 ਬੱਸਾਂ ਦੀ ਜਾਂਚ ਕਰਕੇ 1 ਚਲਾਨ ਕੀਤਾ ਗਿਆ ਅਤੇ 10 ਬੰਦ ਕੀਤੀਆਂ ਗਈ ਜਦਕਿ ਭਵਾਨੀਗੜ੍ਹ ਵਿਖੇ 17 ਦੀ ਜਾਂਚ ਕਰਕੇ 10 ਬੰਦ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਥੋਰੀ ਨੇ ਨਾਗਰਿਕਾਂ ਨੂੰ ਅਪੀਲ ਕਿ ਜੇ ਕਿਸੇ ਵੀ ਪੇਂਡੂ ਜਾਂ ਸ਼ਹਿਰੀ ਖੇਤਰ ਵਿੱਚ ਕੋਈ ਪੁਰਾਣੀ ਸਕੂਲ ਬੱਸ ਜਾਂ ਅਣਸੁਰੱਖਿਅਤ ਸਕੂਲੀ ਵਾਹਨ ਨਜ਼ਰ ਆਉਂਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01672-232304 `ਤੇ ਦਰਜ ਕਰਵਾਈ ਜਾਵੇ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media