Monday, September 21, 2026

ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਬੰਡਾਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਜੰਡਿਆਲਾ ਗੁਰੂ, 21 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮਾਸਟਰ ਓਕਾਰ ਸਿੰਘ ਦੇ ਪਿਤਾ ਤੇ ਬਲਾਕ ਸੰਮਤੀ ਜੰਡਿਆਲਾ ਗੁਰੂ ਦੇ ਸਾਬਕਾ PPNJ2102202013ਚੇਅਰਮੈਨ ਗੁਰਦਿਆਲ ਸਿੰਘ ਬੰਡਾਲਾ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ ਆਤਮਿਕ ਸਾਂਤੀ ਉਨ੍ਹਾਂ ਦੇ ਪਿੰਡ ਬੰਡਾਲਾ ਵਿਖੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅੰਤਿਮ ਅਰਦਾਸ ਹੋਈ।
           ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸ਼ਰਧਾਂਜਲੀ ਸਮਾਰੋਹ ਹੋਇਆ ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਪੰਚਾਂ, ਸਰਪੰਚਾਂ, ਸਮਾਜਿਕ, ਧਾਰਮਿਕ, ਸਿਆਸੀ ਤੇ ਗੈਰ ਸਿਆਸੀ ਸ਼ਖਸੀਅਤਾਂ ਨੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਬੰਡਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੁਰਦਿਆਲ ਸਿੰਘ ਦੇ ਇਸ ਫਾਨੀ ਦੁਨੀਆ ਤੋਂ ਚਲੇ ਜਾਣ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਤੇ ਪਰਿਵਾਰ ਲਈ ਵੱਡਾ ਘਾਟਾ ਦੱਸਿਆ।ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਗੁਲਜਾਰ ਸਿੰਘ ਧੀਰੇਕੋਟ, ਰਵਿੰਦਰ ਸਿੰਘ ਪੱਖੋਕੇ, ਅਮਰਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸੁਲੱਖਣ ਸਿੰਘ ਭੰਗਾਲੀ ਮੇਨੈਜਰ ਦਰਬਾਰ ਸਾਹਿਬ, ਓਕਾਰ ਸਿੰਘ ਬੰਡਾਲਾ, ੲੰਦਰਜੀਤ ਸਿੰਘ ਬੰਡਾਲਾ, ਕਿਰਪਾਲ ਸਿੰਘ ਬੰਡਾਲਾ, ਰਤਨ ਸਿੰਘ ਸਾਬਕਾ ਡੀ.ਐਸ.ਪੀ, ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਰਵਿੰਦਰਪਾਲ ਕੁਕੁ, ਕੰਵਲਜੀਤ ਸਿੰਘ, ਰਾਜ ਕੁਮਾਰ ਮਲਹੋਤਰਾ, ਆਮ ਆਦਮੀ ਪਾਰਟੀ ਦੇ ਇੰਚਾਰਜ਼ ਹਰਭਜਨ ਸਿੰਘ, ਸਰਬਜੀਤ ਡਿੰਪੀ, ਰਾਜੇਸ਼ ਪਾਠਕ, ਤੇਜਿੰਦਰ ਚੰਦੀ, ਸੁਰਜੀਤ ਸਿੰਘ ਕੰਗ, ਪ੍ਰਿੰਸੀਪਲ ਨੋੋਨਿਹਾਲ ਸਿੰਘ, ਸਰਪੰਚ ਹਰਪਾਲ ਸਿੰਘ ਤੇ ਗਗਨਦੀਪ ਆਦਿ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …