Saturday, March 7, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ `ਰਿਸ਼ੀ ਬੋਧ ਉਤਸਵ` ਮਨਾਇਆ ਗਿਆ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਪਦਮ ਸ਼੍ਰੀ ਐਵਾਰਡੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ PPNJ2102202014ਅਤੇ ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਅਗਵਾਈ ‘ਚ `ਰਿਸ਼ੀ ਬੋਧ ਉਤਸਵ` ਮਨਾਇਆ ਗਿਆ।ਸਵਾਮੀ ਦਯਾਨੰਦ ਸਰਸਵਤੀ ਜੀ ਦੇ ਗਿਆਨ ਪ੍ਰਾਪਤੀ ਦਿਵਸ ‘ਤੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਪਵਿੱਤਰ ਹਵਨ ਕੀਤਾ ਗਿਆ।ਸਵਾਮੀ ਜੀ ਦੇ ਜੀਵਨ ਵਿੱਚ ਇਸ ਦਿਨ ਦਾ ਖਾਸ ਮਹੱਤਵ ਰਿਹਾ ਹੈ, ਕਿਉਂਕਿ ਸਵਾਮੀ ਜੀ ਦੇ ਜੀਵਨ ਵਿੱਚ ਇਸ ਦਿਨ ਕ੍ਰਾਂਤੀਕਾਰੀ ਪਰਿਵਰਤਨ ਆਇਆ।ਉਹਨਾਂ ਸਮਾਜਿਕ ਅਤੇ ਅਧਿਆਤਮਕ ਅੰਦੋਲਨ ਚਲਾਏ ਅਤੇ 1875 ਈ: ਵਿੱਚ ਆਰਿਆ ਸਮਾਜ ਦੀ ਨੀਂਹ ਰੱਖੀ।
            ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਇਸ ਅਵਸਰ ਦਾ ਮਾਨ ਵਧਾਇਆ । ਇਸ ਮੌਕੇ ਤੇ ਆਰਿਆ ਸਮਾਜ ਦੇ ਮੈਂਬਰ ਐਡਵੋਕੇਟ ਸੁਦਰਸ਼ਨ ਕਪੂਰ, ਕਰਨਲ ਵੇਦ ਮਿੱਤਰ, ਸ਼੍ਰੀਮਤੀ ਤੇ ਸ਼੍ਰੀ ਇੰਦਰਪਾਲ ਆਰਿਆ, ਅਤੁਲ, ਸ਼੍ਰੀਮਤੀ ਤੇ ਸ਼੍ਰੀ ਇੰਦਰਜੀਤ ਤੇ ਰਾਕੇਸ਼ ਮਹਿਰਾ ਹਾਜ਼ਰ ਹੋਏ ।
              ਸਵਾਮੀ ਦਯਾਨੰਦ ਜੀ ਇੱਕ ਮਹਾਨ ਵਿਦਵਾਨ, ਸਮਾਜ ਸੁਧਾਰਕ ਅਤੇ ਦਾਰਸ਼ਨਿਕ ਸਨ।ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਅਦਰਸ਼ਾਂ ਨੂੰ ਭੇਂਟ ਇਕ ਵਿਸ਼ੇਸ਼ ਸਮਾਗਮ ਪੇਸ਼ ਕੀਤਾ ਗਿਆ।ਇਸ ਮਹਾਂਪੁਰਸ਼ ਜੀ ਦੇ ਜੀਵਨ ਅੰਸ਼ਾਂ ਸਿੱਖਿਆਵਾਂ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਪ੍ਰਤੀ ਉਹਨਾਂ ਦੇ ਵਿਰੋਧ ਨੂੰ ਅਧਿਆਪਕਾਂ ਵੱਲੋਂ ਉਜਾਗਰ ਕੀਤਾ ਗਿਆ।ਸਵਾਮੀ ਜੀ ਦੇ ਜੀਵਨਸ਼ਦਰਸ਼ਨ ਅਤੇ ਉਚੇ ਵਿਚਾਰਾਂ ਨੂੰ ਦਰਸਾਉਂਦੀਆਂ ਕਵਿਤਾਵਾਂ ਵੀ ਪੜ੍ਹੀਆਂ ਗਈਆਂ ।
                  ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਵਾਮੀ ਦਯਾਨੰਦ ਸਰਸਵਤੀ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਮਾਜ ਲਈ ਸਿਰਜਣਾਤਮਕ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਸਵਾਮੀ ਜੀ ਇੱਕ ਮਹਾਨ ਰਾਸ਼ਟਰਵਾਦੀ ਸੀ।ਜਿੰਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਕੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖਿਆ ਦਾ ਇੱਕ ਨਵਾਂ ਮਾਰਗ ਵਿਖਾਇਆ।
               ਸਕੂਲ ਦੇ ਪ੍ਰਬੰਧਕ ਡਾ. ਰਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹੋਏ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਮਹਾਨ ਦਾਰਸ਼ਨਿਕ ਵਲੋਂ ਵਿਖਾਏ ਰਸਤੇ ‘ਤੇ ਚੱਲ ਕੇ ਆਰਿਆ ਸਮਾਜ ਦੇ ਮੁੱਲਾਂ ਨੂੰ ਅਪਣਾ ਕੇ ਜੀਵਨ ਨੂੰ ਸਰਵੋਤਮ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ। ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਪਣੇ ਜੀਵਨ ਵਿੱਚ ਉਚੇ ਮੁੱਲਾਂ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਪੂਰਨ ਯੋਗਦਾਨ ਦੇਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …