ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਮਹਾ ਸ਼ਿਵਰਾਤਰੀ ਦਾ ਤਿਓਹਾਰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਸ਼ਹਿਰ ਦੇ ਵੱਖ-
ਵੱਖ ਇਲਾਕਿਆਂ ‘ਚ ਸਥਿਤ ਸ਼ਿਵ ਮੰਦਰਾਂ ਨੂੰ ਫੁੱਲਾਂ ਤੇ ਰੋਸ਼ਨੀਆਂ ਨਾਲ ਸਜਾਇਆ ਗਿਆ ਅਤੇ ਵਿਸ਼ੇਸ਼ ਪੂਜਾ ਅਰਚਨਾ ਕੀਤੀ ਗਈ।ਸ਼ਿਵ ਮੰਦਰ ਸ਼ਿਵਾਲਾ ਭਾਈਆਂ, ਸ੍ਰੀ ਲਕਸ਼ਮੀ ਨਾਰਾਇਣ ਮੰਦਰ ਮੋਹਨ ਨਗਰ, ਪ੍ਰਾਚੀਨ ਸ਼ਿਵ ਮੰਦਰ ਸੁੱਕਾ ਤਲਾਬ ਚੁੰਗੀ ਮੰਦਰ, ਸ਼ਿਵਾਲਾ ਮਹਾਦੇਵ ਮੰਦਰ ਸੁਲਤਾਨਵਿੰਡ ਰੋਡ ਆਦਿ ਮੰਦਰਾਂ ਵਿੱਚ ਦਰਸ਼ਨਾਂ ਲਈ ਸਵੇਰੇ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਿਹਾ।
ਸ਼ਿਵ ਭਗਤਾਂ ਨੇ ਦੁੱਧ ਦੀ ਕੱਚੀ ਲੱਸੀ ਅਤੇ ਬਹੇੜਾ ਅਤੇ ਫਲ ਫਰੂਟ ਨਾਲ ਪੂਜਾ ਅਰਚਨਾ ਕੀਤੀ ਅਤੇ ਭਜਨ ਗਾਇਣ ਕਰਕੇ ਸ਼ਿਵ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ।ਸ਼ਿਵ ਭਗਤਾਂ ਵਲੋਂ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ ‘ਤੇ ਲੰਗਰ ਵੀ ਲਗਾਏ ਗਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media