Monday, September 21, 2026

ਸ਼ਿਵਾਲਾ ਭਾਈਆਂ ਮੰਦਰ ਵਿਖੇ ਵਿਧਾਇਕ ਡਾ. ਰਾਜ ਕੁਮਾਰ ਨੇ 21 ਲੱਖ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਸ਼ਿਵਾਲਾ ਭਾਈਆਂ ਮੰਦਰ ਵਿਖੇ PPNJ2102202019ਹਾਜ਼ਰੀ ਲਵਾ ਕੇ ਸ਼ਿਵ ਜੀ ਦਾ ਆਸ਼ੀਰਵਾਦ ਲਿਆ।ਉਨਾਂ ਨੇ ਮੰਦਰ ਕਮੇਟੀ ਨੂੰ ਧਰਮਸ਼ਾਲਾ ਲਈ 21 ਲੱਖ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।ਜਿਥੇ ਉਨਾਂ ਨੂੰ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।ਡਾ. ਰਾਜ ਕੁਮਾਰ ਨੇ ਨਰਾਇਣਗੜ੍ਹ ਛੇਹਰਟਾ ਵਿਖੇ ਮਹਾ ਸ਼ਿਵਰਾਤਰੀ ਮੌਕੇ ਆਯੋਜਿਤ ਕੀਤੀ ਗਈ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਦੀ ਰਸਮ ਵੀ ਨਿਭਾਈ।
              PPNJ2102202020ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਤੇ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਸ਼ਿਵਾਲਾ ਬਾਗ ਭਾਈਆਂ, ਕ੍ਰਿਸ਼ਨਾ ਸਕੇਅਰ, ਮਦਨ ਮੋਹਨ ਮਾਲਵੀਆ ਰੋਡ, ਭੱਲਰ ਐਵਨਿਊ, ਰਾਣੀ ਕਾ ਬਾਗ ਆਦਿ ਵਿਖੇ ਪਹੁੰਚ ਕੇ ਲਗਾਏ ਗਏ ਲੰਗਰਾਂ ਵਿੱਚ ਸੇਵਾ ਕੀਤੀ ਅਤੇ ਸ਼ਿਵਰਾਤਰੀ ਦੀਆਂ ਮੁਬਾਰਕਾਂ ਦਿੱਤੀਆਂ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …