ਧੂਰੀ, 23 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਦੇ ਪ੍ਰੋਫੈਸਰ ਤਿਲਕ ਰਾਜ ਵਧਵਾ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਰਿਜਨਿੰਗ ਅਤੇ ਮੈਂਟਲ ਅਬਿਲਟੀ ਦੇ
ਹੋਏ ਅੰਤਰਰਾਸ਼ਟਰੀ ਮੁਕਾਬਲੇ ਵਿਚ ਤੀਸਰਾ ਸਥਾਨ ਹਾਸਿਲ ਕਰਕੇ ਇਲਾਕੇ ਦਾ ਨਾਂ ਦੇਸ਼ ਭਰ ਵਿੱਚ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ।ਟੀ.ਆਰ ਵਧਵਾ ਨੇ ਦੱਸਿਆ ਕਿ ਬਸੰਤ ਵੈਲੀ ਪਬਲਿਕ ਸਕੂਲ ਲੱਡਾ (ਧੂਰੀ) ਵਿਖੇ ਸਿੱਖਿਆ ਹਾਸਿਲ ਕਰ ਰਹੀ ਉਹਨਾਂ ਦੀ ਬੇਟੀ ਹਿਮਾਂਸ਼ੀ ਵਧਵਾ ਨੇ ਇਹ ਤੀਸਰਾ ਇੰਟਰਨੈਸ਼ਨਲ ਰੈਂਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਰਿਜਨਿੰਗ ਐਂਡ ਮੈਂਟਲ ਅਬਿਲਟੀ ਓਲੰਪੀਆਡ ਵੱਲੋਂ ਆਯੋਜਿਤ ਕੀਤੀ ਗਈ ਪ੍ਰੀਖਿਆ ‘ਚ ਹਾਸਿਲ ਕੀਤਾ ਹੈ।ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਹਿਮਾਂਸ਼ੀ ਨੇ ਪਹਿਲਾ ਜ਼ੋਨ ਰੈਂਕ ਵੀ ਹਾਸਿਲ ਕੀਤਾ ਹੈ।ਹਿਮਾਂਸ਼ੀ ਵਧਵਾ ਦੀ ਇਸ ਪ੍ਰਾਪਤੀ ਨੂੰ ਲੈ ਕੇ ਇਲਾਕੇ ਭਰ ਵਿੱਚੋਂ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media