Wednesday, April 22, 2026

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ‘ਚ ਚੱਲਿਆ ਰਚਨਾਵਾਂ ਦਾ ਦੌਰ

ਹਰਬੰਸ ਮਾਛੀਵਾੜਾ, ਦਲੀਪ ਕੌਰ ਟਿਵਾਣਾ ਅਤੇ ਜਸਵੰਤ ਕੰਵਲ ਦਿੱਤੀ ਗਈ ਸ਼ਰਧਾਂਜਲੀ

ਸਮਰਾਲਾ, 25 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ PPNJ2502202010ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਸਭ ਤੋਂ ਪਹਿਲਾਂ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਗ਼ਜ਼ਲਗੋਂ ਹਰਬੰਸ ਮਾਛੀਵਾੜਾ, ਉੱਘੀ ਨਾਵਲਕਾਰ ਦਲੀਪ ਕੌਰ ਟਿਵਾਣਾ ਅਤੇ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਨੂੰ ਹਾਜ਼ਰੀਨ ਵੱਲੋਂ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਾਹਿਤ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਨੇ ਵਿਛੜ ਗਏ ਲੇਖਕਾਂ ਦੇ ਜੀਵਨ ਅਤੇ ਸਾਹਿਤ ’ਤੇ ਚਾਨਣਾ ਪਾਇਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲਾਂ ਦੀ ਕਵਿਤਾ ਨਾਲ ਹੋਈ।ਸੁਖਵਿੰਦਰ ਸਿੰਘ ਰਾਮਪੁਰੀ ਨੇ ਆਪਣਾ ਖੂਬਸੂਰਤ ਗੀਤ ‘ਰਾਤੀਂ ਰੋਵੇ ਸੂਰਜ ਮੰਗਦਾ, ਦਿਨੇ ਚੰਦ ਜਾਂ ਤਾਰਾ’ ਤਰੰਨਮ ਵਿੱਚ ਪੇਸ਼ ਕੀਤਾ। ਕਹਾਣੀਕਾਰ ਗੁਰਮੀਤ ਸਿੰਘ ਆਰਿਫ਼ ਨੇ ਆਪਣੀ ਨਵੀਂ ਲਿਖੀ ਕਹਾਣੀ ‘ਜੀਰੋ ਦੀ ਵੈਲਿੳੂ’, ਮਨਦੀਪ ਸਿੰਘ ਡਡਿਆਣਾ ਨੇ ਮਿੰਨੀ ਕਹਾਣੀ ‘ਕਾਸ਼ ਉਹ ਫੜਿਆ ਜਾਵੇ’, ਤਰਨ ਬਲ ਭੈਣੀ ਸਾਹਿਬ ਨੇ ਆਪਣੀ ਨਵੀਂ ਕਹਾਣੀ ‘ਉਹ ਸੋਚਦਾ’, ਜਰਨੈਲ ਮਾਂਗਟ ਰਾਮਪੁਰੀ ਨੇ ਦੋਹੇ ‘ਹੱਕ ਮੰਗੇ ਜੋ ਆਪਣੇ ਘੁੱਟਣ ਉਸ ਦਾ ਘੰਡ’, ਨਰਿੰਦਰ ਸ਼ਰਮਾ ਨੇ ਕਵਿਤਾ ‘ਆਲਿਯ ਪੁੱਛਦਾ’, ਗੀਤਾ ਕੰਮੇਆਣਾ ਨੇ ਗੀਤ ‘ਲੋਕਾਂ ਦੀਆਂ ਧੀਆਂ ਵੱਲ ਉਂਗਲਾਂ ਕਰੇ’, ਹਰਜੀਤ ਬੈਨੀਪਾਲ ਨੇ ਗੀਤ ‘ਕਿਤਾਬਾਂ ਤੇ ਕੁੜੀਆਂ’, ਗੁਰਦੀਪ ਮਹੌਣ ਨੇ ਮਿੰਨੀ ਕਹਾਣੀ ‘ਢਿੱਡ’, ਕਹਾਣੀਕਾਰ ਸੰਦੀਪ ਸਮਰਾਲਾ (ਸਕੱਤਰ) ਨੇ ਆਪਣੀ ਡਾਇਰੀ ਦੇ ਪੰਨੇ ਪੜ੍ਹੇ।ਨਿਰਭੈ ਸਿੰਘ ਸਿੱਧੂ ਨੇ ਨਾਗਮਣੀ ਮੈਗਜ਼ੀਨ ਵਿਚੋਂ ਰਾਜੇਸ਼ ਚੰਦਰ ਦੀ ਕਵਿਤਾ ‘ਉਹ ਮੇਰੀ ਪੰਜ ਤੱਤ ਦੀ ਕਾਇਆ’ ਹਾਜ਼ਰੀਨਾਂ ਨਾਲ ਸਾਂਝੀ ਕੀਤੀ।
               ਪੜ੍ਹੀਆਂ ਗਈਆਂ ਰਚਨਾਵਾਂ ਉਪਰ ਉਪਰੋਕਤ ਤੋਂ ਇਲਾਵਾ ਸੁਰਿੰਦਰ ਰਾਮਪੁਰੀ, ਲਾਭ ਸਿੰਘ ਬੇਗੋਵਾਲ, ਦੀਪ ਦਿਲਬਰ, ਬਲਵੰਤ ਮਾਂਗਟ, ਅਮਨਦੀਪ ਸਿੰਘ ਆਜ਼ਾਦ, ਮਾ. ਪੁਖਰਾਜ ਸਿੰਘ ਘੁਲਾਲ (ਕੈਸ਼ੀਅਰ), ਇੰਦਰਜੀਤ ਸਿੰਘ ਕੰਗ, ਐਡਵੋਕੇਟ ਗਗਦੀਪ ਸ਼ਰਮਾ, ਸਿਮਰਜੀਤ ਸਿੰਘ ਕੰਗ ਅਤੇ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਚਰਚਾ ਕੀਤੀ।ਸਮੁੱਚੀ ਮੀਟਿੰਗ ਦੀ ਕਾਰਵਾਈ ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਚਲਾਈ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …