Saturday, March 7, 2026

ਅੰਤਰ-ਵਿਭਾਗੀ ਬਾਸਕਿਟਬਾਲ ਦੇ ਦੂਜੇ ਦਿਨ ਕੰਪਿਊਟਰ ਸਾਇੰਸ, ਲਾਅ ਇਲੈਕਟ੍ਰਾਨਿਕਸ ਤੇ ਕਮਿਸਟਰੀ ਵਿਭਾਗ ਸੈਮੀਫਾਈਨਲ ‘ਚ

ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੰਧ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਪੜ੍ਹਣ ਵਾਲੇ ਵਿਦਿਆਰਥੀਆਂ ਦੇ ਚੱਲ ਰਹੇ 3 PPNJ2702202010ਦਿਨ੍ਹਾਂ ਅੰਤਰ-ਵਿਭਾਗੀ ਬਾਸਕਿਟਬਾਲ ਮੁਕਾਬਲਿਆਂ ਦੇ ਕੁਆਟਰ ਫਾਈਨਲ ਮੁਕਾਬਲੇ ਕਰਵਾਏ ਗਏ।ਪੁਰਸ਼ ਵਰਗ ਦੇ ਪਹਿਲੇ ਮੁਕਾਬਲੇ ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੀ ਟੀਮ ਆਪਣੀ ਵਿਰੋਧੀ ਕਮਿਸਟਰੀ ਵਿਭਾਗ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।ਦੂਸਰੇ ਮੁਕਾਬਲੇ ਵਿੱਚ ਲਾਅ ਵਿਭਾਗ ਦੀ ਟੀਮ ਨੇ ਸੋਸ਼ਲ ਸਾਇੰਸ ਵਿਭਾਗ ਦੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।ਤੀਸਰੇ ਮੁਕਾਬਲੇ ਵਿੱਚ ਇਲੈਕਟ੍ਰਾਨਿਕਸ ਵਿਭਾਗ ਦੀ ਟੀਮ ਆਪਣੀ ਵਿਰੋਧੀ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਮਹਿਲਾ ਵਰਗ ਦੇ ਪਹਿਲੇ ਮੈਚ ਵਿੱਚ ਲਾਅ ਵਿਭਾਗ ਦੀ ਟੀਮ ਆਪਣੀ ਵਿਰੋਧੀ ਫਿਜਿਕਸ ਵਿਭਾਗ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।ਇਲੈਕਟ੍ਰਾਨਿਕਸ ਵਿਭਾਗ ਦੀ ਟੀਮ ਨੇ ਫਿਜ਼ਿਓੁਥਰੈਪੀ ਵਿਭਾਗ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ।ਜਦਕਿ ਕਮਿਸਟਰੀ ਵਿਭਾਗ ਦੀ ਟੀਮ ਫਾਰਮਾ ਵਿਭਾਗ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ।ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਸੁਖਦੇਵ ਸਿੰਘ ਦੀ ਅਗਵਾਈ ਅਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਦੇ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦੀ ਨਿਗਰਾਨੀ ਕੈਂਪਸ ਸਪੋਰਟਸ ਇੰਚਾਰਜ ਪ੍ਰੋ. ਅਮਨਦੀਪ ਸਿੰਘ ਸੈਣੀ ਕਰ ਰਹੇ ਹਨ।ਪ੍ਰੋ. ਅਮਨਦੀਪ ਸਿੰਘ ਸੈਣੀ ਨੇ ਦੱਸਿਆ ਕਿ ਮਿਤੀ 28 ਫਰਵਰੀ ਹੋਣ ਵਾਲੇ ਸੈਮੀ ਫਾਈਨਲ ਮੁਕਾਬਲਿਆਂ ਦੇ ਦੌਰਾਨ ਪੁਰਸ਼ਾਂ ਦੇ ਵਰਗ ਵਿੱਚ ਕੰਪਿਊਟਰ ਸਾਇੰਸ, ਲਾਅ ਤੇ ਇਲੈਕਟ੍ਰਾਨਿਕਸ ਵਿਭਾਗ ਜਦੋਂ ਕਿ ਮਹਿਲਾਵਾਂ ਦੇ ਵਰਗ ਵਿੱਚ ਲਾਅ, ਇਲੈਕਟ੍ਰਾਨਿਕਸ ਤੇ ਕਮਿਸਟਰੀ ਵਿਭਾਗ ਦੀਆਂ ਟੀਮਾਂ ਸੈਮੀ ਫਾਈਨਲ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਫਾਈਨਲ ਪ੍ਰਤੀਯੋਗਤਾ ਲਈ ਕਿਸਮਤ ਅਜਮਾਈ ਕਰਨਗੀਆਂ।ਜੇਤੂਆਂ ਨੂੰ ਦਿਖ ਖਿਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
               ਰੈਫਰੀ ਦੀ ਭੂਮਿਕਾ ਬਾਸਕਿਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਾਹ ਰਵਿੰਦਰ ਬਿੰਦਾ ਤੇ ਕੋਚ ਅਵਤਾਰ ਸਿੰਘ ਪੀ.ਪੀ ਦੇ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਜੀਐਨਡੀਯੂ ਬਾਸਕਿਟਬਾਲ ਕੋਚ ਗੁਰਿੰਦਰ ਸਿੰਘ, ਅਵਤਾਰ ਸਿੰਘ, ਰਹੀਮ ਖਾਨ, ਮਹਾਵੀਰ ਸਿੰਘ ਕਾਹਲੋਂ ਨਵਪ੍ਰੀਤ ਸਿੰਘ, ਮਨਜੋਤ ਕੋਟ ਖਾਲਸਾ, ਭਾਰਤੀ, ਪਾਰੁੂਲ, ਰੈਂਬੋ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …