ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਫਰਸਟ ਤੇ ਐਚ.ਐਮ.ਵੀ ਜਲੰਧਰ ਰਿਹਾ ਸੈਕੰਡ ਰਨਰਜ਼ਅੱਪ
ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ – ਸੰਧ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਮਹਿਲਾਵਾਂ ਦੇ ਦੋ ਦਿਨ੍ਹਾਂ ਇੰਟਰਕਾਲਜ ਆਰਟਿਸਟਿਕ ਖੇਡ ਮੁਕਾਬਲੇ ਦੇਰ ਸ਼ਾਮ ਗਏ ਸੰਪੰਨ ਹੋ ਗਏ। ਜਿਸ ਦੌਰਾਨ ਜੀਐਨਡੀਯੂ ਦੇ ਅਧਿਕਾਰਤ ਖੇਤਰ ਵਿੱਚ ਆਉਂਦੇ 8 ਜਿਲ੍ਹਿਆਂ ਦੇ ਵੱਖ-ਵੱਖ ਕਾਲਜਾਂ ਤੋਂ ਸੈਂਕੜੇ ਜਿਮਨਾਸਟਿਕ ਖਿਡਾਰਨਾਂ ਹਿੱਸਾ ਲਿਆ।ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਸਪੋਰਟਸ ਪ੍ਰੋਫੈ ਡਾ. ਸੁਖਦੇਵ ਸਿੰਘ ਦੀ ਅਗੁਵਾਈ ਅਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭਾਰੰਭ ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਨੇ ਖਿਡਾਰਨਾਂ ਨਾਲ ਜਾਣ-ਪਛਾਣ ਕਰਕੇ ਕੀਤਾ।ਖਿਡਾਰਨਾਂ ਨੇ ਆਪਣੀ ਬੇਮਿਸਾਲ ਖੇਡ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਲਾ ਦਾ ਲੋਹਾ ਮਨਵਾਇਆ।ਸਮਾਪਤ ਹੋਏ ਆਰਟਿਸਕਿਟ ਮੁਕਾਬਲਿਆਂ ਦੇ ਦੌਰਾਨ ਚੈਂਪੀਅਨ ਤਾਜ ਖਾਲਸਾ ਕਾਲਜ ਮੇਨ ਦੀ ਮਹਿਲਾ ਟੀਮ ਦੇ ਸਿਰ ਸੱਜਿਆ।
ਪ੍ਰਾਪਤ ਨਤੀਜਿਆਂ ਦੇ ਅਨੁਸਾਰ 169.05 ਅੰਕ ਹਾਸਲ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, 115.05 ਅੰਕਾਂ ਨਾਲ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੂਸਰੇ ਤੇ 82.75 ਅੰਕਾਂ ਨਾਲ ਐਚ.ਐਮ.ਵੀ ਕਾਲਜ ਜਲੰਧਰ ਦੀ ਟੀਮ ਤੀਸਰੇ ਸਥਾਨ ‘ਤੇ ਰਹੀ। ਆਲ ਰਾਉਂਡ ਬੈਸਟ ਜਿਮਨਾਸਟਿਕ ਦੇ ਦੌਰਾਨ 40.20 ਅੰਕਾਂ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਦੀ ਬਿਦੀਸ਼ਾ ਪਹਿਲੇ, 37.80 ਅੰਕਾਂ ਨਾਲ ਦੇਬੋਰੱਤੀ ਦੂੂਸਰੇ ਅਤੇ 34.55 ਅੰਕਾਂ ਨਾਲ ਬੀ.ਬੀ.ਕੇ ਡੀ.ਏ.ਵੀ. ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੀ ਬਰਨਾਲੀ ਤੀਸਰੇ ਸਥਾਨ ‘ਤੇ ਆਈ। ਫਲੋਰ ਮੁਕਾਬਲੇ ਦੌਰਾਨ 10.95 ਅੰਕ ਲੈ ਕੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਬਿਦੀਸ਼ਾ ਨੇ ਪਹਿਲਾ, 10.55 ਅੰਕਾਂ ਨਾਲ ਦੇਬੋਰੱਤੀ ਨੇ ਦੂਜਾ ਅਤੇ 8.95 ਅੰਕਾਂ ਨਾਲ ਜੀ.ਐਨ.ਡੀ.ਯੂ ਕੈਂਪਸ ਅੰਮ੍ਰਿਤਸਰ ਦੀ ਕਾਮਨੀ ਨੇ ਤੀਸਰਾ ਸਥਾਨ ਹਾਸਲ ਕੀਤਾ।ਉਨੇਵਨ ਬਾਰਸ ਮੁਕਾਬਲੇ ਵਿੱਚ ਬਿਦੀਸ਼ਾ ਪਹਿਲੇ, ਬਾਰਿਨਦਰਿਤਾ ਦੂਜੇ ਅਤੇ ਬਰਨਾਲੀ ਤੀਜੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀ.ਐਨ.ਡੀ.ਯੂ ਦੇ ਸਹਾਇਕ ਡਿਪਟੀ ਡਾਇਰੈਕਟਰ ਕੰਵਰ ਮਨਦੀਪ ਸਿੰਘ ਢਿੱਲੋਂ ਤੇ ਐਲ.ਕੇ.ਸੀ ਜਲੰਧਰ ਦੇ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਜਸਪਾਲ ਸਿੰਘ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਇਸ ਮੌਕੇ ਪ੍ਰੋਫੈ. ਡਾ. ਦਲਜੀਤ ਸਿੰਘ, ਕੋਚ ਨੀਤੂ ਬਾਲਾ, ਕੋਚ ਰਾਜਵਿੰਦਰ ਕੌਰ, ਕੋਚ ਨੀਤੂ ਬਾਲਾ, ਕੋਚ ਬਚਨਪਾਲ ਸਿੰਘ, ਕੋਚ ਨਰਪਿੰਦਰ ਸਿੰਘ ਕੋਚ ਰਜਨੀ ਸੈਣੀ, ਪੂਜਾ ਸ਼ਰਮਾ, ਐਡਵੋਕੇਟ ਸਿਮਰਨਜੋਤ ਕੌਰ, ਮਹਿਕ ਕੇਜਰੀਵਾਲ, ਸਵਿਤਾ ਸ਼ਰਮਾ, ਮੁੱਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਵਡਾਲੀ, ਬਿਟੂ ਮਾਹਲ ਆਦਿ ਹਾਜ਼ਰ ਸਨ।