Monday, August 24, 2026

ਮਾਤ ਭਾਸ਼ਾ ਦੀ ਅਹਿਮੀਅਤ ਪਛਾਨਣ ਦੀ ਲੋੜ ‘ਤੇ ਦਿੱਤਾ ਜ਼ੋਰ

ਮਾਤ ਭਾਸ਼ਾ ਦਿਵਸ `ਤੇ ਹੋਈ ਭਰਵੀਂ ਵਿਚਾਰ ਚਰਚਾ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵਲੋਂ ਸਥਾਨਕ ਆਤਮ PPNJ2802202003ਪਬਲਿਕ ਸਕੂਲ ਇਸਲਾਮਾਂਬਾਦ ਵਿਖੇ ਕੌਂਮਾਂਤਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਵਿਚਾਰ ਚਰਚਾ ਕਰਵਾਈ ਗਈ।
         ਪੰਜਾਬੀ ਸਾਹਿਤ ਸੰਗਮ, ਲੇਖਕ ਪਾਠਕ ਮੰਚ, ਸਾਹਿਤ ਸਭਾ ਬਾਬਾ ਬਕਾਲਾ, ਸਾਹਿਤ ਸਭਾ ਜੰਡਿਆਲਾ ਗੁਰੂ ਅਤੇ ਕਹਾਣੀ ਮੰਚ ਦੀ ਭਰਵੀਂ ਹਾਜਰੀ `ਚ `ਮਾਤ ਭਾਸ਼ਾ ਅਤੇ ਆਰਥਿਕ ਵਸੀਲੇ` ਵਿਸ਼ੇ ‘ਤੇ ਗੱਲ ਕਰਦਿਆਂ ਡਾ. ਪਰਮਿੰਦਰ ਨੇ ਕਿਹਾ ਕਿ ਭਾਸ਼ਾ ਉਹੀ ਤਰੱਕੀ ਕਰਦੀ ਹੈ, ਜਿਹਦਾ ਸਿੱਧਾ ਸਬੰਧ ਰੁਜ਼ਗਾਰ ਅਤੇ ਵਿਉਪਾਰ ਨਾਲ ਹੋਵੇ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਚਰਚਾ ਅਗੇ ਤੋਰਦਿਆਂ ਕਿਹਾ ਕਿ ਸਰਕਾਰਾਂ ਨੂੰ ਖੇਡ ਟੂਰਨਾਮੈਂਟ ਦੀ ਤਰਜ਼ ਤੇ ਪੁਸਤਕ ਸਭਿਆਚਾਰ ਪ੍ਰਫੁਲਤ ਕਰਨ ਦੀ ਲੋੜ ਹੈ ਪੁਸਤਕ ਹੀ ਭਾਸ਼ਾ ਦੀ ਤਰਕੀ ਦਾ ਅਹਿਮ ਵਸੀਲਾ ਹੈ।ਸ਼ਾਇਰ ਦੇਵ ਦਰਦ ਨੇ ਅਪਣੇ ਇਕ ਸ਼ਿਅਰ ਕਿ `ਅਖਰਾਂ ਦੇ ਇਸ ਵਣਜ਼ `ਚ ਵੀ ਕੁੱਝ ਲੋਕੀਂ ਖੱਟਣਾ ਚਾਹੁੰਦੇ ਨੇ, ਹੋਰਾਂ ਨੂੰ ਉਹ ਜ਼ਹਿਰ ਦਸੀਂਦੇ, ਪਰ ਖੁਦ ਉਹ ਚੱਟਣਾ ਚਾਹੁੰਦੇ ਨੇ` ਰਾਹੀਂ ਕਿਹਾ ਸਕੂਲ ਕਾਲਜਾਂ ਨੂੰ ਭਾਸ਼ਾ ਦੀ ਬੇਹਤਰੀ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ।ਡਾਇਰੈਕਟਰ ਉਚੇਰੀ ਸਿਖਿਆ ਡਾ. ਲ਼ਖਵਿੰਦਰ ਸਿੰਘ ਗਿਲ ਨੇ ਕਿਹਾ ਕਿ ਭਾਸ਼ਾ ਨੂੰ ਧਰਮ ਦੀਆਂ ਵਲਗਣਾ `ਚ ਕਦੀ ਵੀ ਬੰਨ ਕੇ ਨਹੀਂ ਰਖਿਆ ਜਾ ਸਕਦਾ।ਦਿਲਜੀਤ ਸਿਘ ਬੇਦੀ ਅਤੇ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਸਕੂਲ ਕਾਲਜਾਂ ਦੀਆਂ ਖਾਲੀ ਪਈਆਂ ਪੰਜਾਬੀ ਦੀਆਂ ਪੋਸਟਾਂ ਨੂੰ ਸਰਕਾਰ ਪਹਿਲ ਦੇ ਅਧਾਰ ਤੇ ਭਰੇ।ਭੁਪਿੰਦਰ ਸਿੰਘ ਰੈਣਾ, ਸੁਰਿੰਦਰ ਸਿੰਘ ਚੌਹਕਾ, ਸੁਮੀਤ ਸਿੰਘ, ਸ਼ੁਕਰਗੁਜਾਰ ਸਿੰਘ ਅਤੇ ਹਰਜੀਤ ਸੰਧੂ ਨੇ ਵੀ ਸੰਬੋਧਨ ਕੀਤਾ। ਗਾਇਕ ਮਖਣ ਭੈਣੀਵਾਲਾ, ਹਰਦੀਪ ਰੰਧਾਵਾ ਅਤੇ ਕੁਲਦੀਪ ਦਰਾਜਕੇ ਗੀਤ ਸੰਗੀਤ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਨੇ ਚਰਚਾ ਵਿਚ ਹਿਸਾ ਲਿਆ।
           ਇਸ ਮੌਕੇ ਧਰਵਿੰਦਰ ਔਲਖ, ਹਰਭਜਨ ਖੇਮਕਰਨੀ, ਮਨਮੋਹਨ ਬਾਸਰਕੇ, ਪ੍ਰਿੰ. ਅੰਕਿਤਾ ਸਹਿਦੇਵ, ਜਗਤਾਰ ਗਿੱਲ, ਡਾ. ਭੁਪਿੰਦਰ ਸਿਘ ਫੇਰੂਮਾਨ, ਸਤਿੰਦਰ ਓਠੀ, ਬੀ.ਡੀ ਭਗਤ, ਭਗਤ ਨਰਾਇਣ, ਰਮੇਸ਼ ਰਾਮਪੁਰਾ, ਮਨਮੋਹਨ ਢਿਲੋਂ, ਕੁਲਦੀਪ ਸਿੰਘ, ਪਰਮਜੀਤ ਬਾਵਾ, ਪੂਨਮ ਸ਼ਰਮਾ, ਮਨਾਕਸ਼ੀ, ਅਰਜੁਨ ਗੁਪਤਾ, ਪ੍ਰਤੀਕ ਅਤੇ ਮੋਹਿਤ ਸਹਿਦੇਵ ਤੋਂ ਇਲਾਵਾ ਸਾਹਿਤ ਪ੍ਰੇਮੀ ਹਾਜਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …