Thursday, July 9, 2026

ਖੇਤਾਂ ਵਿੱਚ ਲਟਕ ਰਹੀਆਂ ਬਿਜਲੀਆਂ ਦੀਆਂ ਤਾਰਾਂ ਨੂੰ ਕੀਤਾ ਜਾਵੇ ਤੁਰੰਤ ਠੀਕ -ਸਹਾਇਕ ਕਮਿਸ਼ਨਰ

ਕਿਸਾਨ ਮੇਲਾ 6 ਮਾਰਚ ਨੂੰ, ਜਿਲ੍ਹੇ ਵਿਚ ਖਾਦਾਂ ਅਤੇ ਦਵਾਈਆਂ ਦੇ 19 ਨਮੂਨੇ ਫੇਲ -ਛੀਨਾ

ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜਿਲ੍ਹਾ ਪ੍ਰੀਸ਼ਦ ਹਾਲ ਦੇ ਮੀਟਿੰਗ ਹਾਲ ਵਿਖੇ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ PPNJ2802202014ਹੋਈ।ਜਿਸ ਵਿੱਚ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ, ਅਵਤਾਰ ਸਿੰਘ ਐਸ.ਡੀ.ਓ, ਸਤਨਰਾਇਣ, ਅਮਨਦੀਪ ਸਿੰਘ ਭੂਮੀ ਰੱਖਿਆ ਅਫਸਰ, ਜਗਦੀਪ ਸਿੰਘ ਮਾਰਕਫੈਡ, ਹਰਵਿੰਦਰ ਕੌਰ ਤੇ ਗੁਰਵੇਲ ਸਿੰਘ ਅਗਾਂਹਵਧੂ ਕਿਸਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
             ਸਹਾਇਕ ਕਮਿਸ਼ਨਰ ਮੈਡਮ ਅਨਮਜੋਤ ਕੌਰ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਤੀਬਾੜੀ ਵਿਭਾਗ ਨੂੰ ਕੁਆਲਟੀ ਕੰਟਰੋਲ ਅਧੀਨ ਕਿਸਾਨਾਂ ਨੂੰ ਮਿਆਰੀ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ।ਛੀਨਾ ਨੇ ਦੱਸਿਆ ਕਿ ਅਪ੍ਰੈਲ ਤੋਂ ਜਨਵਰੀ 2020 ਤੱਕ 230 ਖਾਦਾਂ, 25 ਜੈਵਿਕ ਖਾਦ, 200 ਬੀਜ ਐਕਟ, 250 ਬੀਜ ਸਰਵਿਸ ਅਤੇ ਦਵਾਈਆਂ ਦੇ 200 ਸੈਂਪਲ ਲੈ ਕੇ ਲੈਬਾਰਟਰੀਆਂ ਨੂੰ ਭੇਜੇ ਗਏ ਸਨ, ਜਿਨਾਂ੍ਹ ਵਿਚੋ ਬੀਜ ਐਕਟ ਦੇ 10, ਕੈਮੀਕਲ ਖਾਦ ਦੇ 2, ਬਾਇਓ ਖਾਦ ਦੇ 4 ਅਤੇ ਕੀੜੇਮਾਰ ਦਵਾਈਆਂ ਦੇ 3 ਸੈਪਲ ਫੇਲ ਪਾਏ ਗਏ ਹਨ। ਸਹਾਇਕ ਕਮਿਸ਼ਨਰ ਨੇ ਉਕਤ ਫੇਲ੍ਹ ਨਮੂਨਿਆਂ ਦੇ ਮਾਲਕਾਂ ਵਿਰੁੱਧ ਸੀਡ ਐਕਟ ਅਨੁਸਾਰ ਕਾਰਵਾਈ ਕਰਨ ਲਈ ਕਿਹਾ।
               ਸਹਾਇਕ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਤਾਂ ਵਿੱਚ ਢਿੱਲੀਆਂ ਅਤੇ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਤੁਰੰਤ ਠੀਕ ਕੀਤਾ ਜਾਵੇ।6 ਮਾਰਚ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਮਜੀਠਾ ਰੋਡ ‘ਤੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ
               ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਇੰਨਾਂ ਫੇਲ ਹੋਏ ਸੈਂਪਲਾਂ ਵਿਰੁੱਧ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।ਹਾੜੀ 2019-2020 ਦੌਰਾਨ ਜਿਲੇ੍ਹ ਅੰਦਰ ਜਨਵਰੀ 2020 ਤੱਕ 6225 ਕੁਇੰਟਲ ਕਣਕ ਦਾ ਬੀਜ 1000 ਰੁਪਏ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ‘ਤੇ ਵੰਡਣ ਲਈ ਬਿੱਲ ਕਿਸਾਨਾਂ ਪਾਸੋਂ ਪ੍ਰਾਪਤ ਹੋ ਚੁੱਕੇ ਹਨ ਅਤੇ ਇਸ ਦੌਰਾਨ ਕਿਸਾਨਾਂ ਨੂੰ ਛੋਲਿਆਂ ਦੀਆਂ 125 ਮਿੰਨੀ ਕਿੱਟਾਂ ਬਿਜ਼ਾਈ ਕਰਨ ਲਈ ਵੰਡੀਆਂ ਗਈਆਂ ਹਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …