Friday, September 25, 2026

ਛਾਜਲੀ ਦੀ ਹੋਣਹਾਰ ਧੀ ਜਸਪ੍ਰੀਤ ਕੌਰ ਬਣੀ ਜੱਜ – ਪਿਤਾ ਦਾ ਸੁਪਨਾ ਪੂਰਾ ਕਰਕੇ ਦਿਖਾਇਆ

ਸੁਨਾਮ/ਲੌਂਗੋਵਾਲ, 28 ਫਰਵਰੀ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਛਾਜਲੀ ਦੀ ਹੋਣਹਾਰ ਤੇ ਮਿਹਨਤਕਸ਼ ਗਰੀਬ ਪਰਿਵਾਰ ‘ਚੋਂ ਲਗਨ ਨਾਲ ਉਚ PPNJ2802202020ਵਿਦਿਆ ਹਾਸਲ ਕਰਕੇ ਬਣੀ ਜੱਜ ਬਣੀ ਜਸਪ੍ਰੀਤ ਕੌਰ ਪੁੱਤਰੀ ਸਵ: ਦੇਵ ਰਾਜ ਸਿੰਘ ਦਾ ਪਿੰਡ ਛਾਜਲੀ ਪਹੁੰਚਣ ‘ਤੇ ਪਰਮਿੰਦਰ ਕੌਰ ਸਰਪੰਚ ਪਤਨੀ ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ ਸਮੇਤ ਸਮੁੱਚੀ ਪੰਚਾਇਤ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿਖੇ ਸਨਮਾਨਿਤ ਕੀਤਾ ਗਿਆ।ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਤੇ ਸਮੂਹ ਸਟਾਫ ਨੇ ਪਿੰਡ ਦਾ ਨਾਂ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰਨ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਜੱਜ ਬਣੀ ਜਸਪ੍ਰੀਤ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਗਰੀਬ ਪਰਿਵਾਰ ਵਿੱਚ ਜਨਮ ਲੈ ਕੇ ਬਹੁਤ ਮਾੜੇ ਹਾਲਾਤਾਂ ‘ਚ ਪੜ੍ਹਾਈ ਹਾਸਲ ਕੀਤੀ ਹੈ।ਚੌਧਰੀ ਦੇਵੀ ਲਾਲ ਯੂਨੀਵਰਸਿਟੀ (ਹਰਿਆਣਾ) ਤੋਂ ਲੈਟਿਨ ਲਿਗੁਣ ਮਜਿਸਟਰ ਦੀ ਸਟੱਡੀ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਜੱਜ ਬਣਨ ਦਾ ਸੁਪਨਾ ਉਸ ਦੇੇ ਪਿਤਾ ਸਵ: ਦੇਵ ਰਾਜ ਸਿੰਘ ਨੇ ਦੇਖਿਆ ਭਾਵੇਂ ਕਿ ਅੱਜ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ।ਪਰ ਉਨ੍ਹਾਂ ਦਾ ਆਪਣਾ ਸੁਪਨਾ ਪੂਰਾ ਕਰਕੇ ਖੁਸ਼ੀ ਬਹੁਤ ਮਹਿਸੂਸ ਹੋ ਰਹੀ ਹੈ।ਜਸਪ੍ਰੀਤ ਕੌਰ ਦੀ ਮਾਤਾ ਕਰਮਜੀਤ ਕੌਰ ਨੇ ਦੱਸਿਆ ਕਿ ਸਾਡੇ ਪਰਿਵਾਰ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ।ਇਸ ਮੌਕੇ ਮਹਿੰਦਰ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਜੱਗੀ, ਮਨਪ੍ਰੀਤ ਸਿੰਘ, ਰਣਪ੍ਰੀਤ ਸਿੰਘ, ਗੋਪੀ ਸਿੰਘ ਛਾਜਲੀ ਵੀ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …