Tuesday, November 24, 2026

ਕੈਬਨਿਟ ਮੰਤਰੀ ਸੋਨੀ ਨੇ ਹਿੰਮਤਪੁਰਾ ਤੇ ਮੂਲੇਚੱਕ ‘ਚ ਅੰਮ੍ਰਿਤ ਪ੍ਰਾਜੈਕਟ ਦਾ ਕੀਤਾ ਉਦਘਾਟਨ

ਵਿਕਾਸ ਦੇ ਕੰਮਾਂ ਲਈ ਦਿੱਤੇ 4 ਲੱਖ ਦੇ ਚੈਕ

ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਵਲੋਂ ਅੱਜ ਵਾਰਡ ਨੰ: 69 ਅਧੀਨ ਪੈਂਦੇ ਇਲਾਕੇ PPNJ0103202002ਹਿੰਮਤਪੁਰਾ ਅਤੇ ਮੂਲੇਚੱਕ ਦਾ ਦੌਰਾ ਕੀਤਾ ਅਤੇ ਅੰਮ੍ਰਿਤ ਪ੍ਰਾਜੈਕਟ ਤਹਿਤ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ।ਸੋਨੀ ਨੇ ਹਿੰਮਤਪੁਰਾ ਦੇ ਵਿਕਾਸ ਲਈ 2 ਲੱਖ ਅਤੇ ਮੂਲੇਚੱਕ ਦੀ ਧਰਮਸ਼ਾਲਾ ਦੇ ਨਿਰਮਾਣ ਲਈ 2 ਲੱਖ ਦਾ ਚੈਕ ਵੀ ਦਿੱਤਾ।ਉਨਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਦੌਰੇ ਦੌਰਾਨ ਸਕੂਲੀ ਬੱਚਿਆਂ ਦੀਆਂ ਮੁਸ਼ਕਲਾਂ ਸੁਣੀਆਂ।ਹਿੰਮਤਪੁਰਾ ਇਲਾਕੇ ਵਿੱਚ ਬਣ ਰਹੀਆਂ ਸੜਕਾਂ ਦੇ ਕੰਮਾਂ ਦਾ ਜਾਇਜਾ ਵੀ ਲਿਆ ਅਤੇ ਦੱਸਿਆ ਕਿ ਵਾਰਡ ਨੰ: 69 ਵਿੱਚ ਐਲ.ਈ.ਡੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ।
             ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸ੍ਰੀਮਤੀ ਰੀਨਾ ਚੋਪੜਾ ਕੌਂਸਲਰ, ਪਰਮਜੀਤ ਸਿੰਘ ਚੋਪੜਾ, ਵਿਜੈ ਕੁਮਾਰ ਮੂਲੇਚੱਕ, ਬਲਰਾਮ ਸਿੰਘ, ਮਦਨ ਲਾਲ, ਰਾਜੂ, ਡਾ: ਨਿਰਮਲ, ਪ੍ਰਵੇਸ਼ ਗੁਲਾਟੀ, ਰਮਨ ਸ਼ਰਮਾ, ਰਿੰਕੂ ਸਰਪੰਚ, ਅਰਜਨ ਸਿੰਘ, ਬਲਜੀਤ ਸਿੰਘ, ਸੁਖਦੀਪ ਸਿੰਘ, ਸੁਖਪ੍ਰੀਤ ਸਿੰਘ ਤੇ ਵੱਡੀ ਗਿਣਤੀ ‘ਚ ਇਲਾਵਾ ਵਾਸੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …