ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਨੂਤਨ ਪ੍ਰਯਾਸ ਮੰਚ ਜੰਮੂ ਵਲੋਂ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 25 ਫਰਵਰੀ ਤੋਂ ਲੈ
ਕੇ 4 ਮਾਰਚ ਤੱਕ ਚੱਲਣ ਵਾਲੇ ਨੂਤਨ ਇੰਟਰਨੈਸ਼ਨਲ ਥੀਏਟਰ ਫੈਸਟੀਵਲ ਛੇਵੇਂ ਦਿਨ ਏ.ਟੀ.ਜੀ ਜੰਮੂ ਦੀ ਟੀਮ ਵੱਲੋਂ ਕ੍ਰਿਸ਼ਨ ਚੰਦਰ ਦਾ ਲਿਖਿਆ ਤੇ ਨਾਟਕੀ ਰੁਪਾਂਤਰ ਉਮਾ ਝੁਨਝੁਨਵਾਲਾ ਦੁਆਰਾ ਤਿਆਰ ਅਤੇ ਮੁਸ਼ਤਾਕ ਕਾਕ ਦਾ ਡਾਇਰੈਕਟ ਕੀਤਾ ਨਾਟਕ `ਲਮਹੋਂ ਕੀ ਮੁਲਾਕਾਤ` ਦਾ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ `ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ।
ਨਾਟਕ `ਲਮਹੋਂ ਕੀ ਮੁਲਾਕਾਤ` ਕ੍ਰਿਸ਼ਨ ਚੰਦਰ ਦੀ ਦੋ ਕਹਾਣੀਆਂ `ਪੂਰੇ ਚਾਂਦ ਕੀ ਰਾਤ` ਅਤੇ `ਸ਼ਹਿਜਾਦਾ` ਤੇ ਅਧਾਰਿਤ ਹੈ।ਇਹ ਨਾਟਕ ਪਿਆਰ ਦੀਆਂ ਅਲਗ-ਅਲਗ ਪਰਤਾਂ ਨੂੰ ਵੱਖ-ਵੱਖ ਤਰ੍ਹਾਂ ਨਾਲ ਦਰਸਾਉਂਦੀ ਹੈ।ਔਰਤਾਂ ਦੇ ਭਾਵਨਾਵਾਂ ਨੂੰ ਦਰਸਾਉਂਦੀ ਹੈ।ਪਿਆਰ ਦੇ ਕਾਰਨ ਵੱਖ-ਵੱਖ ਤਰ੍ਹਾਂ ਦੀ ਜ਼ਿੰਦਗੀ ਨੂੰ ਦਿਖਾਉਂਦੀ ਹੈ।ਨਾਟਕ ਵਿੱਚ, ਪਿਆਰ ਵਿੱਚ ਡੁੱਬੀ ਹੋਈ ਔਰਤ, ਸਾਰੀ ਜ਼ਿੰਦਗੀ ਆਪਣੇ ਘਰਵਾਲੇ ਦਾ ਇੰਤਜ਼ਾਰ ਕਰਦੀ ਹੈ ਅਤੇ ਦੂਜੇ ਪਾਸੇ, ਇਕ ਹੋਰ ਔਰਤ ਸਾਰੀ ਜ਼ਿੰਦਗੀ ਪਿਆਰ ਦੇ ਵਿੱਚ ਗੁਆਚੀ ਰਹਿੰਦੀ ਹੈ।ਪਰ ਜਦੋਂ ਉਹੀਂ ਪਿਆਰ ਉਸ ਨੂੰ ਮਿਲਦਾ ਹੈ, ਉਹ ਉਸ ਨੂੰ ਦਰਕਿਨਾਰ ਕਰ ਦਿੰਦੀ ਹੈ ਖੁਦ ਦੀ ਇਜ਼ਤ ਦੀ ਖ਼ਾਤਰ।
ਨਾਟਕ ਨੂੰ ਦੇਖਣ ਲਈ ਅਨੁਰੂਪ ਪਠਾਣੀਆ, ਸਨਮ, ਅਮਨ, ਮੋਹਿਤ, ਗੁਰਮੇਲ ਸ਼ਾਮ ਨਗਰ, ਅਮਨ ਭਾਰਦਵਾਜ, ਪਵੇਲ ਸੰਧੂ, ਪਰਗਟ ਸਿੰਘ, ਗ਼ਜ਼ਲ ਜੱਟੂ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media