Tuesday, April 21, 2026

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਫ਼ੇਅਰਵੈਲ ਪਾਰਟੀ-2020 ਕਰਵਾਈ ਗਈ

ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸੁਚੱਜੀ ਅਗਵਾਈ ਹੇਠ ਚਲ ਰਹੇ ਖਾਲਸਾ ਕਾਲਜ ਗਰਲਜ਼ PPNJ0303202016ਸੀਨੀਅਰ ਸੈਕੰਤਰੀ ਸਕੂਲ ਵਿਖੇ ਬੀਤੀ ਦਿਨੀ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਵਿਦਾਇਗੀ ਪਾਰਟੀ ‘ਫ਼ੇਅਰਵੈਲ2020’ ਦਿੱਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
             ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥਣਾਂ ਨੇ ਸ਼ਬਦ ਗਾਇਨ ਕਰਕੇ ਕੀਤੀ।11ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ।12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਮਾਡਲਿੰਗ ’ਚ ਹਿੱਸਾ ਲਿਆ। ਕਾਮਰਸ ਕਲਾਸ ਦੀ ਅਰਪਨਦੀਪ ਕੌਰ ਨੇ ਮਿਸ ਫ਼ੇਅਰਵੈਲ, ਸਾਇੰਸ ਗਰੁੱਪ ਦੀ ਕਿਰਨਦੀਪ ਕੌਰ ਨੇ ਮਿਸ ਚਾਰਮਿੰਗ ਅਤੇ ਆਰਟਸ ਗਰੁੱਪ ਦੀ ਤਾਨੀਆ ਨੇ ਮਿਸ ਬਿਊਟੀਫੁਲ ਸਮਾਇਲ ਦਾ ਖਿਤਾਬ ਆਪਣੇ ਨਾਮ ਕੀਤਾ।
               ਵਿਦਾਇਗੀ ਪਾਰਟੀ ਮੌਕੇ ਆਰਟਸ ਗਰੁੱਪ ਦੀ ਲਵਰੋਜ਼ਪ੍ਰੀਤ ਕੌਰ ਨੂੰ ਸਟੂਡੈਂਟ ਆਫ਼ ਦ ਈਅਰ ਦਾ ਸਨਮਾਨ ਦਿੱਤਾ ਗਿਆ।ਆਰਟ ਸੀ ਸੀਨਾ ਤੇ ਮੁਸਕਾਨ ਪੰਨੂ, ਸਾਇੰਸ ਦੀ ਕਰਮਵੀਰ ਕੌਰ ਤੇ ਨਵਰੂਪ ਕੌਰ ਅਤੇ ਕਾਮਰਸ ਗਰੁੱਪ ਦੀ ਹਰਪ੍ਰੀਤ ਕੌਰ ਨੂੰ ਬੈਸਟ ਸਟੂਡੈਂਟ ਇਨ ਕਲਾਸ ਦਾ ਸਨਮਾਨ ਦਿੱਤਾ ਗਿਆ।ਇਸ ਤੋਂ ਇਲਾਵਾ ਹੁਸਨਪ੍ਰੀਤ ਕੌਰ ਨੂੰ ਬੈਸਟ ਇਨ ਸਪੋਰਟਸ, ਰਵਿੰਦਰ ਕੌਰ ਨੂੰ ਬੈਸਟ ਇਨ ਮਿਊਜ਼ਿਕ ਦਾ ਖ਼ਿਤਾਬ ਦਿੱਤਾ ਗਿਆ।
            ਪ੍ਰਿੰ. ਨਾਗਪਾਲ ਨੇ ਵਿਦਿਆਰਥਣਾਂ ਨੂੰ ਪ੍ਰੀਖਿਆਵਾਂ ’ਚ ਸਫ਼ਲਤਾ ਅਤੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਵਿਦਿਆਰਥਣਾਂ ਨੂੰ ਯਾਦਗਾਰ ਵਜੋਂ ਤੋਹਫੇ ਦੇ ਕੇ ਵਿਦਾ ਕੀਤਾ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …