24 ਕੈਰੇਟ ਗਾਣੇ ਨਾਲ ਧਮਾਲਾਂ ਪਾਉਣ ਵਾਲੇ ਗਾਇਕ ਅਮਨੀ ਨੇ ਆਪਣੀ ਮਿਹਨਤ ਦੇ ਸਦਕਾ ਸਫਲਤਾ ਦੀ ਪਹਿਲੀ ਪੌੜੀ ‘ਤੇ ਚੜਨ ਦਾ ਆਨੰਦ ਮਾਣਿਆ।ਗਾਇਕ ਅਮਨੀ ਦਾ ਪਿੰਡ ਕੌਰੇਆਣਾ ਦਾ ਪਰਿਵਾਰ ਜਿਲ੍ਹਾ ਬਠਿੰਡਾ ਵਿੱਚ ਹੈ।ਮਾਤਾ ਸੰਦੀਪ ਕੌਰ ਅਤੇ ਪਿਤਾ ਸਾਹਿਤਕਾਰ ਜਸਪਾਲ ਕੌਰੇਆਣਾ ਹਨ।ਪਰਿਵਾਰ ਦੱਸਦਾ ਹੈ ਕਿ ਅਮਨੀ ਸਕੂਲ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਰੱਖਦਾ ਸੀ।ਨਿੱਕੇ ਮੋਟੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਕਰ ਕੇ ਉਹ ਸਾਥੀਆਂ ਅਤੇ ਅਧਿਆਪਕਾਂ ਦਾ ਚਹੇਤਾ ਵਿਦਿਆਰਥੀ ਸੀ।ਇਸੇ ਸ਼ੌਕ ਨੇ ਉਸ ਨੂੰ ਪੱਕੇ ਤੌਰ `ਤੇ ਗਾਇਕੀ ਦੇ ਖੇਤਰ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ।ਉਸ ਦੇ ਮਾਨਯੋਗ ਪਿਤਾ ਸਾਹਿਤਕਾਰ ਜਸਪਾਲ ਕੌਰੇਆਣਾ ਉਘੇ ਲਿਖਾਰੀ ਹਨ।ਜਿਸ ਦੇ ਚਲਦਿਆਂ ਗਾਇਕ ਅਮਨੀ ਨੂੰ ਉਸ ਦੇ ਮਾਤਾ-ਪਿਤਾ ਨੇ ਪੂਰਾ ਸਹਿਯੋਗ ਦੇ ਕੇ ਉਸ ਦਾ ਹੌਸਲਾ ਵਧਾਇਆ।ਆਪਣੇ ਆਪ ਨੂੰ ਗਾਇਕੀ ਵਿੱਚ ਪ੍ਰਪੱਕ ਕਰਨ ਲਈ ਅਮਨੀ ਨੇ ਉਸਤਾਦ ਵਿਨੋਦ ਗਰਗ ਅਤੇ ਅਮਿਰੋਜ ਜੀ ਕੋਲੋਂ ਸੰਗੀਤਕ ਸਿੱਖਿਆ ਵੀ ਹਾਸਿਲ ਕੀਤੀ।ਪਿਛਲੇ ਦਿਨੀਂ ਅਮਨੀ ਨੇ ਆਪਣਾ ਪਲੇਠਾ ਸਿੰਗਲ ਟਰੈਕ “24 ਕੈਰੇਟ” ਰਲੀਜ਼ ਕਰਵਾਇਆ।ਜਿਸ ਦੇ ਗੀਤਕਾਰ ਕਮਲ ਖਰੌੜ ਸੰਗੀਤਕਾਰ ਐਵੀ ਸਰਾ ਨੇ ਇਸ ਨੂੰ ਆਪਣੀਆਂ ਸੰਗੀਤਕ ਧੁੰਨਾਂ ਵਿੱਚ ਪਰੋਇਆ ਹੈ।ਵੀਡੀਓ ਨੈਸਟ ਸਟੈਪ ਫਿਲਮਜ਼ ਦਾ ਅਤੇ ਉਚ ਕੋਟੀ ਦੀ ਕੰਪਨੀ ਸਪੀਡ ਰਿਕਾਰਡਜ਼ ਨੇ ਇਸ ਨੂੰ ਰਿਕਾਰਡ ਕੀਤਾ ਹੈ।ਪੋਸਟਰ ਧੀਮਾਨ ਪ੍ਰੋਡਕਸ਼ਨ ਨੇ ਜਾਰੀ ਕੀਤਾ ਹੈ।
ਇਸ ਗੀਤ ਨੂੰ ਵੱਖ-ਵੱਖ ਚੈਨਲਾਂ ਤੋਂ ਇਲਾਵਾ ਯੂ-ਟਿਊਬ ‘ਤੇ ਵੀ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲਿਆ।ਇਕ ਮਿਲਣੀ ਦੌਰਾਨ ਗਾਇਕ ਅਮਨੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਵਾਲੇ ਗਾਏ ਜਾ ਰਹੇ ਹਥਿਆਰਾਂ ਦੇ ਗੀਤ ਗਾਉਣ ਦਾ ਉਹ ਇਛੁੱਕ ਨਹੀ ਹੈ।ਉਨਾਂ ਦੱਸਿਆ ਕਿ ਧਾਰਮਿਕ, ਸੱਭਿਆਚਾਰਕ ਜਾਂ ਲੋਕ ਤੱਥ ਦਾ ਅਗਲਾ ਪ੍ਰਾਜੈਕਟ ਲੈ ਕੇ ਉਹ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਵੇਗਾ।
ਉਮੀਦ ਕਰਦੇ ਹਾਂ ਕਿ ਇਸ ਮਿੱਠ ਬੋਲੜੇ ਸੁਭਾਅ ਤੇ ਵਧੀਆ ਸੋਚ ਦੇ ਮਾਲਕ ਗਾਇਕ ਅਮਨੀ ਸਰੋਤਿਆਂ ਦੀਆਂ ਆਸਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਦਾ ਰਹੇਗਾ।ਅਸੀਂ ਵੀ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਗਾਇਕ ਅਮਨੀ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ, ਤਾਂ ਜੋ ਉਹ ਏਸੇ ਤਰ੍ਹਾਂ ਪੰਜਾਬੀੇ ਸੱਭਿਆਚਾਰ ਦੀ ਸੇਵਾ ਕਰਦਾ ਰਹੇ।
ਬਲਤੇਜ ਸੰਧੂ ਬੁਰਜ
ਬੁਰਜ ਲੱਧਾ (ਬਠਿੰਡਾ)
ਮੋ – 9465818158