Sunday, March 8, 2026

ਜੱਜ ਬਣੀ ਅਨੂਬਾ ਜ਼ਿੰਦਲ ਦਾ ਸਨਮਾਨ 8 ਮਾਰਚ ਨੂੰ

ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਕਸਬੇ ਦੀ ਨਾਮਵਰ ਲੋਕ ਚੇਤਨਾ ਅਤੇ ਔਰਤਾਂ ਦੇ ਰੁਜ਼ਗਾਰ ਤੇ ਹੱਕਾਂ ਲਈ ਹਮੇਸ਼ਾਂ ਕੰਮ ਕਰਨ ਵਾਲੀ Anuba Longowalਸੰਸਥਾ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਲੌਂਗੋਵਾਲ ਵਲੋਂ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ‘ਤੇ ਲੌਂਗੋਵਾਲ ਦੀ ਜੰਮਪਲ ਹੋਣਹਾਰ ਧੀ ਅਨੂਬਾ ਜ਼ਿੰਦਲ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ, ਜਿਸ ਦੀ ਚੋਣ ਤਿੰਨ ਸੂਬਿਆਂ ਚ ਬਤੌਰ ਜੱਜ ਹੋ ਚੁੱਕੀ ਹੈ।ਪ੍ਰੋ. ਮਨੋਜ ਕੁਮਾਰ ਨੇ ਦੱਸਿਆ ਕਿ ਅਨੂਬਾ ਹੋਰਨਾਂ ਲੜਕੀਆਂ ਲਈ ਪ੍ਰਰੇਨਾ ਸਰੋਤ ਹੈ।
           ਉਨਾਂ ਕਿਹਾ ਕਿ ਇਸ ਸਮਾਗਮ ਦੋਰਾਨ ਪੰਜਾਬ ਵਿੱਚੋਂ 5 ਵਿਸ਼ੇਸ਼ ਨਾਮਣਾ ਖੱਟਣ ਵਾਲੀਆਂ ਔਰਤਾਂ, 80 ਸਾਲ ਤੋਂ ਵਧੇਰੇ ਉਮਰ ਦੀਆਂ ਬਜੁਰਗ ਔਰਤਾਂ ਅਤੇ 30 ਵੱਖ-ਵੱਖ ਖੇਤਰਾਂ ‘ਚ ਨਾਮਨਾ ਖੱਟਣ ਵਾਲੀਆਂ ਲੜਕੀਆਂ ਨੂੰ ਨੂੰ ਵੀ ਸਨਮਾਨ ਪੱਤਰ ਪੱਤਰ ਦਿੱਤੇ ਜਾਣਗੇ।ਸਵੈ ਰੁਜ਼ਗਾਰ ਲਈ 50 ਲੜਕੀਆਂ ਨੂੰ ਸਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …