Sunday, March 8, 2026

ਦੀ ਇੰਟਰਨੈਸ਼ਨਲ ਆਕਸਫ਼ੋਰਡ ਸਕੂਲ ਦੇ ਵਿਦਿਆਰਥੀਆਂ ਕੀਤਾ ਹਸਪਤਾਲ ਦਾ ਕਰਵਾਇਆ ਦੌਰਾ

ਲੌਂਗੋਵਾਲ, 7 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਵਿਦਿਆਰਥੀਆਂ ਨੂੰ ਸਥਾਨਕ ਵਿਨਾਯਕ ਹਸਪਤਾਲ ਦਾ ਦੌਰਾ PPNJ0703202001ਕਰਵਾਇਆ ਗਿਆ।ਹਸਪਤਾਲ ਦੀ ਟੀਮ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦਾ ਸਵਾਗਤ ਕੀਤਾ।ਵਿਦਿਆਰਥੀਆਂ ਨੇ ਡਾ. ਰਾਜੀਵ ਜਿੰਦਲ ਅਤੇ ਡਾ. ਸਿੰਪੀ ਜਿੰਦਲ ਨੂੰ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਸ਼ੁਭਕਾਮਨਾ ਪੱਤਰ ਅਤੇ ਗੁਲਦਸਤਾ ਭੇਟ ਕੀਤਾ।ਅਧਿਆਪਕਾ ਮੰਜੂ ਥਿੰਦ ਨੇ ਵਿਦਿਆਰਥੀਆਂ ਨੂੰ ਹਸਪਤਾਲ ‘ਚ ਉਪਲੱਬਧ ਸਹੂਲਤਾਂ ਬਾਰੇ ਦੱਸਿਆ।ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਡਾਕਟਰ, ਨਰਸ ਅਤੇ ਕੰਪਾਊਂਡਰ ਨਾਲ ਮਿਲਵਾਇਆ ਗਿਆ। ਵਿਦਿਆਰਥੀਆਂ ਨੂੰ ਸਮਝਾਇਆ ਗਿਆ ਕਿ ਡਾਕਟਰ ਰੋਗ ਨੂੰ ਵੇਖਦੇ ਹੋਏ ਜੋ ਦਵਾਈ ਦਿੰਦੇ ਹਨ ਉਹ ਮਰੀਜ਼ ਨੂੰ ਠੀਕ ਸਮੇਂ ‘ਤੇ ਲੈਣੀ ਚਾਹੀਦੀ ਹੈ ਅਤੇ ਸਮੇਂ-ਸਿਰ ਦੁਬਾਰਾ ਚੈਕਅਪ ਕਰਵਾਉਣਾ ਚਾਹੀਦਾ ਹੈ।ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਲਾਜ਼ ਲਈ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਸੇਵਾ ‘ਚ ਸਟਾਫ ਨਰਸ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ।ਉਹ ਸੇਵਾ ਦੇ ਨਾਲ-ਨਾਲ ਆਪਣੇ ਚੰਗੇ ਸੁਭਾਅ ਨਾਲ ਮਰੀਜ਼ ਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।ਨਰਸਾਂ ਵਾਰਡ ਵਿੱਚ ਬੈਡ ਦੀਆਂ ਚਾਦਰਾਂ ਬਦਲਣ, ਮਰੀਜ਼ਾਂ ਦੀ ਦੇਖ-ਭਾਲ, ਵਾਰਡ ਦੀ ਸਫਾਈ, ਗੁਲੂਕੋਜ਼ ਦੀ ਬੋਤਲ ਬਦਲਣ ਵਿੱਚ ਵੀ ਨਰਸ ਵਾਰਡ ਬਵਾਏ ਦਾ ਸਹਿਯੋਗ ਕਰਦੀਆਂ ਹਨ।

              ਡਾਕਟਰਾਂ ਵਲੋਂ ਵਿਦਿਆਰਥੀਆਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।ਹਸਪਤਾਲ ਦੇ ਡਾ. ਰਾਜੀਵ ਜ਼ਿੰਦਲ, ਡਾ. ਸਿੰਪੀ ਜ਼ਿੰਦਲ, ਓਮ, ਭੁਸ਼ਣ, ਅਮਨ, ਹੈਪੀ, ਜਸਵਿੰਦਰ ਕੌਰ, ਉਮਾ, ਪ੍ਰਾਂਚਲ ਆਦਿ ਵੀ ਇਸ ਸਮੇਂ ਮੌਜੂਦ ਰਹੇ।ਵਿਦਿਆਰਥੀਆਂ ਨੂੰ ਸਟਾਫ ਵਲੋਂ ਕੈਂਡੀਆਂ ਵੰਡੀਆਂ ਗਈਆਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …