Tuesday, July 28, 2026

ਪੋਲੀਥੀਨ ਦੀ ਗੈਰਕਾਨੂੰਨੀ ਵਰਤੋਂ ਖਿਲਾਫ ਮੁਹਿੰਮ ਚਲਾਵੇਗੀ ਹਿੰਦੂ ਮਹਾ ਸਭਾ

ਸੁਨੀਲ ਗੌਰਾ ਨੂੰ ਬਣਾਇਆ ਜਿਲਾ ਉਪ ਪ੍ਰਧਾਨ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਆਲ ਇੰਡੀਆ ਹਿੰਦੂ ਮਹਾਸਭਾ ਵਲੋਂ ਗੁਰੂ ਨਗਰੀ ‘ਚ ਪੋਲੀਥੀਨ ਲਿਫਾਫਿਆਂ ਦੀ ਵਧ ਰਹੀ ਵਰਤੋਂ ਦੇ PPNJ0703202007ਖਿਲਾਫ ਮੁਹਿੰਮ ਚਲਾਜ਼ੁਣ ਦਾ ਫੈਸਲਾ ਕੀਤਾ ਗਿਆ ਹੈ।ਮਹਾਸਭਾ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਵਧ ਰਹੇ ਪ੍ਰਦੂਸ਼ਣ ਦੇ ਖਿਲਾਫ ਸੰਸਥਾ ਹਮੇਸ਼ਾਂ ਅਵਾਜ਼ ਬੁਲੰਦ ਕਰਦੀ ਰਹੀ ਹੈ।ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਵਲੋਂ ਹੁਕਮ ਜਾਰੀ ਕਰਕੇ ਪੰਜਾਬ ਵਿੱਚ ਪੋਲੀਥੀਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਬੰਦੀ ਲਗਾਈ ਗਈ ਹੈ।ਪਰ ਇਸ ਦੇ ਬਾਵਜੂਦ ਵੀ ਪੋਲੀਥੀਨ ਲਿਫਾਫਿਆਂ ਦਾ ਖੁਲ੍ਹੇਆਮ ਇਸਤੇਮਾਲ ਹੋ ਰਿਹਾ ਹੈ।ਲਿਫਾਫੇ ਸਿਰਫ ਰੇਹੜੀ ਫੜੀ ਵਾਲੇ ਹੀ ਨਹੀਂ ਵਰਤਦੇ, ਸਗੋਂ ਵੱਡੀਆਂ ਦੁਕਾਨਾਂ, ਮਾਲਾਂ ਅਤੇ ਸ਼ੋਅਰੂਮਾਂ ਵਿੱਚ ਵੀ ਖੁਲ੍ਹੇਆਮ ਵਰਤੇ ਜਾ ਰਹੇ ਹਨ।ਪਰ ਜਿਲਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀ ਮੂਕ ਦਰਸ਼ਨ ਬਣੇ ਹੋਏ ਹੈ।ਸੂਬੇ ਵਿੱਚ ਪੋਲੀਥੀਨ ਦੇ ਲਿਫਾਫ ਧੜੱਲੇ ਨਾਲ ਬਣਾਏ ਤੇ ਵੇਚੇ ਜਾ ਰਹੇ ਹਨ।
              ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਨੂੰ ਲੈ ਕੇ ਪਿਛਲੇ ਸਾਲ ਅਮ੍ਰਿਤਸਰ ਦੇ ਏ.ਡੀ.ਸੀ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ।11 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹੁਣ ਤੱਕ ਕੋਈ ਕਾਰਵਾਈ ਨਹੀ ਹੋਈ।ਇਸ ਹਫ਼ਤੇ ਅੰਮ੍ਰਿਤਸਰ ਨਿਗਮ ਕਮਿਸ਼ਨਰ ਅਤੇ ਡੀ.ਸੀ ਨੂੰ ਸਭਾ ਵਲੋਂ ਮੰਗ ਪੱਤਰ ਸੌਂਪੇ ਜਾਣਗੇ।ਜੇਕਰ ਜਲਦ ਕੋਈ ਕਾਰਵਾਈ ਨਾ ਹੋਈ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਧ੍ਰਨਾ ਦਿੱਤਾ ਜਾਵੇਗਾ।ਇਸ ਮੌਕੇ ਸੁਨੀਲ ਗੌਰਾ ਨੂੰ ਜਿਲਾ ਉਪ ਪ੍ਰਧਾਨ ਨਿਯੁੱਕਤ ਕਰ ਕੇ ਸਨਮਾਨਿਤ ਕੀਤਾ ਗਿਆ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …