ਸਮਰਾਲਾ, 7 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ: 49) ਦੀਆਂ ਜਥੇਬੰਦਕ ਚੋਣਾਂ ਦਾ ਅਜਲਾਸ ਨਿਗਰਾਨ
ਸਰਕਲ ਰੋਪੜ ਦੀ ਨਿਗਰਾਨੀ ਹੇਠ ਘੁਲਾਲ ਵਿਖੇ ਹੋਇਆ।ਜਿਸ ਵਿੱਚ ਮੰਡਲ ਸਮਰਾਲਾ ਦੀ ਜਥੇਬੰਦਕ ਰਿਪੋਰਟ ਅਤੇ ਸੰਕਟ ਕਾਲ ਸਹਾਇਤਾ ਫੰਡ ਦੀ ਰਿਪੋਰਟ ਪੇਸ਼ ਕੀਤੀ ਗਈ।ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਵਿੱਚ ਸੰਗਤ ਸਿੰਘ ਸੇਖੋਂ ਪ੍ਰਧਾਨ, ਅਮਰਜੀਤ ਮਾਛੀਵਾੜਾ ਮੀਤ ਪ੍ਰਧਾਨ, ਰੁਲਦਾ ਸਿੰਘ ਖਮਾਣੋਂ ਸਕੱਤਰ, ਜਸਵੰਤ ਸਿੰਘ ਸਕੱਤਰ ਅਤੇ ਦਰਸ਼ਨ ਸਿੰਘ ਢੰਡਾ ਖਜ਼ਾਨਚੀ ਚੁਣੇ ਗਏ।ਸੁਖਦਰਸ਼ਨ ਸਿੰਘ ਸਾਬਕਾ ਆਗੂ, ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰ ਯੂਨੀਅਨ, ਪ੍ਰਧਾਨ ਭਰਪੂਰ ਸਿੰਘ, ਸਰਕਲ ਆਗੂ ਜਗਦੀਸ਼ ਕੁਮਾਰ ਸਕੱਤਰ ਅਤੇ ਦਵਿੰਦਰ ਪ੍ਰਧਾਨ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਰਹਿੰਦੀਆਂ ਡੀ.ਏ ਕਿਸ਼ਤਾਂ 01-01-2016 ਤੋਂ ਪੇ-ਸਕੇਲ ਲਾਗੂ ਕਰਵਾਉਣ ਲਈ, ਦਸੰਬਰ 2011 ਤੋਂ ਪੇ-ਸਕੇਲ ਲਈ ਅਤੇ ਡਿਸਮਿਸ ਆਗੂਆਂ ਦੀ ਬਹਾਲੀ ਲਈ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।ਆਗੂਆਂ ਨੇ ਸੀ.ਏ.ਏ, ਐਨ.ਆਰ.ਸੀ ਖਿਲਾਫ ਚਲ ਰਹੇ ਸੰਘਰਸ਼ ਦੀ ਡਟ ਕੇ ਹਮਾਇਤ ਕਰਦਿਆਂ 9 ਮਾਰਚ ਨੂੰ ਲੁਧਿਆਣਾ ਧਰਨੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media