ਧੂਰੀ, 8 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਪ੍ਰੀਤ ਵਿਹਾਰ ਮੁਹੱਲੇ ਵਿੱਚ ਚੋਰਾਂ ਵਲੋਂ ਵਿਜੈ ਕੁਮਾਰ ਬਾਬਾ ਨਾਮੀ ਇੱਕ ਵਿਅਕਤੀ ਦੇ ਘਰ ਚੋਰੀ ਕਰਕੇ ਨਗਦੀ ਅਤੇ ਗਹਿਣੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਵਿਜੈ ਕੁਮਾਰ ਬਾਬਾ ਜੋ ਕਿ ਗਰੀਨ ਸਿਟੀ ਪੀਰਖਾਨਾ ਦੇ ਮੁੱਖ ਸੰਚਾਲਕ ਵੱਜੋਂ ਸੇਵਾ ਕਰਦੇ ਹਨ ਨੇ ਦੱਸਿਆ ਹੈ ਕਿ ਹਰ ਵੀਰਵਾਰ ਪੀਰਖਾਨਾ ਗਰੀਨ ਸਿਟੀ ਵਿਖੇ ਗੱਦੀ ‘ਤੇ ਬਿਰਾਜਮਾਨ ਹੋ ਕੇ ਉਹ ਚੌਂਕੀ ਲਗਾਉਂਦੇ ਹਨ ਅਤੇ ਲੰਘੇ ਵੀਰਵਾਰ ਵੀ ਉਹ ਗਰੀਨ ਸਿਟੀ ਪੀਰਖਾਨਾ ਵਿਖੇ ਚੌਂਕੀ ਲਗਾਉਣ ਲਈ ਗਏ ਹੋਏ ਸਨ।ਜਿਸ ਦਾ ਫਾਇਦਾ ਉਠਾਉਂਦਿਆਂ ਚੋਰਾਂ ਨੇ ਉਹਨਾਂ ਦੇ ਪ੍ਰੀਤ ਵਿਹਾਰ ਵਿਖੇ ਬਣੀ ਰਿਹਾਇਸ਼ ‘ਤੇ ਅਲਮਾਰੀਆਂ ਤੋੜ ਕੇ ਚੋਰੀ ਕਰ ਲਈ।ਉਧਰ ਥਾਣਾ ਸਿਟੀ ਧੂਰੀ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media