ਧੂਰੀ, 8 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬ ਭਾਰਤੀ ਸੇਵਾ ਸੰਮਤੀ ਧੂਰੀ ਅਤੇ ਸਰਬੱਤ ਦਾ ਭਲਾ ਸੰਸਥਾ ਵੱਲੋਂ ਸ਼੍ਰੀ ਸਨਾਤਨ ਧਰਮ ਆਸ਼ਰਮ ਵਿਖੇ ਅੱਖਾਂ ਦਾ 43ਵਾਂ ਮੁਫਤ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕੀਤਾ।ਡਾ. ਮਨਪ੍ਰੀਤ ਸਿੰਘ ਪਟਿਆਲਾ ਅਤੇ ਡਾ. ਰਮੇਸ਼ ਸ਼ਰਮਾ ਦੀ ਅਗੁਵਾਈ ਹੇਠ ਆਈ ਡਾਕਟਰਾਂ ਦੀ ਟੀਮ ਨੇ ਕਰੀਬ 200 ਮਰੀਜ਼ਾਂ ਦੀਆਂ ਅੱਖਾਂ ਦਾ ਚੈਕ ਅੱਪ ਕੀਤਾ ਅਤੇ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ।ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪਾਰੇਸ਼ਨ ਸ਼ਰਮਾ ਆਈ ਹਸਪਤਾਲ ਧੂਰੀ ਵਿਖੇ ਬਿਨਾਂ ਟਾਂਕੇ ਦੇ ਕੀਤੇ ਜਾਣਗੇ।ਹਲਕਾ ਵਿਧਾਇਕ ਦਲਵੀਰ ਗੋਲਡੀ ਨੇ ਸੰਸਥਾ ਦੇ ਲੋਕ ਭਲਾਈ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਸੰਸਥਾ ਨੂੰ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਖਰੈਤੀ ਰਾਮ ਬਾਂਸਲ, ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਤਾਇਲ ਪੱਪੂ ਜੌਲੀ, ਕੁਨਾਲ ਗਰਗ ਬਲਾਕ ਪ੍ਰਧਾਨ, ਰਾਜਿੰਦਰ ਕੁਮਾਰ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਸਮਰਾ, ਕੌਂਸਲਰ ਅਸ਼ਵਨੀ ਧੀਰ, ਰਾਜਿੰਦਰ ਲੱਧੜ, ਪਿਆਰ ਚੰਦ, ਗਿਆਨ ਚੰਦ ਗਰਗ, ਟੇਕ ਬਹਾਦਰ, ਰਾਕੇਸ਼ ਕੁਮਾਰ, ਰਤਨ ਸਿੰਗਲਾ ਬਿੱਟਾ, ਹਰਜੀਤ ਸਿੰਘ ਢਿੱਲੋਂ, ਮੋਹਨ ਲਾਲ ਸਿੰਗਲਾ, ਨਰੇਸ਼ ਕੁਮਾਰ ਮੰਗੀ ਸੈਕਟਰੀ ਪੀ.ਪੀ.ਸੀ ਅਤੇ ਸੁਰੇਸ਼ ਕੁਮਾਰ ਬਾਂਸਲ ਆਦਿ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …