Saturday, March 14, 2026

ਹਨੇਰਿਆਂ ਤੋਂ ਪਾਰ (ਮਹਿਲਾ ਦਿਵਸ ‘ਤੇ ਵਿਸ਼ੇਸ਼)

          Womenਭਾਵੁਕਤਾ ਕਾਰਨ ਨਾਰੀ ਨੂੰ ਬਾਹਰੋਂ ਤਾਂ ਹਰਾਇਆ ਜਾ ਸਕਦਾ ਹੈ।ਪਰ ਅੰਦਰੋਂ ਜਿੱਤਣਾ ਸੌਖਾ ਨਹੀਂ।ਕਿਉਂਕਿ ਨਾਰੀ ਤਾਂ ਉਹ ਜਗਦਾ ਹੋਇਆ ਦੀਵਾ ਹੈ, ਜਿਸ ਨੂੰ ਕਈ ਵਾਰ ਪਲਕਾਂ ਬੰਦ ਕਰਕੇ ਵੀ ਜਾਗਣਾ ਪੈਂਦਾ ਹੈ।ਉਸ ਅੰਦਰਲੇ ਚਮਕਦੇ ਸੂਰਜ ਨੂੰ ਵੇਖਣਾ ਸੰਭਵ ਨਹੀਂ, ਪਰ ਉਸ ਦੀ ਰੋਸ਼ਨੀ ਨੂੰ ਸਭਨੀਂ ਥਾਈਂ ਵੇਖਣ ਲਈ ਉਸਾਰੂ ਅਤੇ ਨਿਰਮਾਣਕਾਰੀ ਦ੍ਰਿਸ਼ਟੀ ਉਸਾਰਨੀ ਪਵੇਗੀ।ਜ਼ਮੀਰ ਦੇ ਮੈਲੇ-ਕੁਚੇਲੇ ਲਿਬਾਸ ਨੂੰ ਉਤਾਰ ਕੇ ਉਚੀਆਂ ਕਦਰਾਂ-ਕੀਮਤਾਂ ਦੇ ਸੱਜਰੇ ਲਿਬਾਸ ਦੀ ਬੁੱਕਲ ਮਾਰ ਕੇ ਹਕੂਮਤੀ ਬਿਰਤੀ ਨੂੰ ਤਿਆਗਣਾ ਪਵੇਗਾ।ਭੀੜ ਵਿੱਚ ਲੁਕ ਜਾਣ ਵਾਲੇ, ਹਵਾਵਾਂ ਦੇ ਨਾਲ ਬੁਝੇ ਹੋਏ ਦੀਵੇ, ਸੌੜੀ ਸੋਚ ਵਾਲੇ ਨਾਰੀ ਨੂੰ ਪਰਛਾਵਿਆਂ ਦੀ ਪੈੜ ਨਾ ਸਮਝਣ।ਇਹ ਉਹ ਪਾਣੀ ਦਾ ਵਹਿਣ ਹੈ, ਜੋ ਦ੍ਰਿੜ ਇਰਾਦੇ ਅਤੇ ਵਿਸ਼ਾਲ ਸੋਚ ਨਾਲ ਨਵੇਂ ਇਤਿਹਾਸ ਨੂੰ ਜਨਮ ਦੇ ਰਹੀ ਹੈ।ਨਵੀਆਂ ਚੁਣੋਤੀਆਂ ਦਾ ਸਾਹਮਣਾ ਕਰਦੀ ਜਿਉਂ-ਜਿਉਂਂ ਨਾਰੀ ਗਿਆਨ ਦੇ ਖੇਤਰ ਵਿੱਚ ਪ੍ਰਵੇਸ਼ ਕਰਦੀ ਗਈ।ਤਿਉਂ-ਤਿਉਂ ਉਸ ਦੇ ਸਵੈਮਾਣ ਦੇ ਦਰਵਾਜੇ ਖੁੱਲ੍ਹਦੇ ਗਏ ਅਤੇੇ ਉਹ ਵਧੇਰੇ ਸਿਧਾਂਤਕ ਹੋ ਕੇ ਠੋਸ ਫੈਸਲੇ ਲੈਣ ਲੱਗ ਪਈ।ਅਣਗਾਹੇ, ਨਵੇਂ ਰਾਹਾਂ ‘ਤੇ ਵਿੱਚਰਦਿਆਂ ਜਾਗਦੀਆਂ ਅੱਖਾਂ ਨਾਲ ਸੁਪਣੇ ਵੇਖਣ ਲੱਗੀ।ਆਪਣੇ ਨਾਰੀਤਵ ਰਾਹੀਂ ਵਰਤਾਰਿਆਂ ਦੀ ਸੁਨਹਿਰੀ ਚਾਦਰ ਵਿੱਚ ਲਿਪਟੀ ਜਿੰਦਗੀ ਦੀ ਵਿਵਸਥਾ ਨੂੰ ਨਿਆਰਾ ਅਤੇ ਦਿਲਚਸਪ ਬਣਾਉਣ ਲੱਗੀ ਤਾਂ ਕਿ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਹੰਢਾਇਆ ਜਾ ਸਕੇ।
              ਅਜੋਕੇ ਸਮਾਜ ਦੀ ਸਥਿਤੀ ਪ੍ਰਤੀ ਸੁਚੇਤ ਹੋ ਕੇ ਚੰਗੇ ਸਲੀਕੇ ਅਤੇ ਚੱਜ-ਆਚਾਰ ਨਾਲ ਰਸਤੇ ਬਣਾਉਂਦੀ ਹੋਈ ਠਹਿਰ ਚੁੱਕਿਆਂ ਦੇ ਬੂਹਿਆਂ ‘ਤੇ ਚੱਲਣ ਦੀ ਦਸਤਕ ਦੇਣ ਲੱਗੀ।ਉਸ ਦਾ ਉਦੇਸ਼ ਸਿਰਫ ਤੇ ਸਿਰਫ ਗਲਤ ਰਾਹਾਂ ਤੋਂ ਬਚਣਾ ਨਹੀਂ।ਸਗੋਂ ਸਿਰ ਉਚਾ ਕਰਕੇ ਨਿਸ਼ਾਨਿਆਂ ‘ਤੇ ਪਹੁੰਚਣਾ ਵੀ ਹੈ।ਸੰਸਾਰ ਦੀਆਂ ਕੋਝੀਆਂ ਚਾਲਾਂ, ਤਿੱਖੀਆਂ ਧੁੱਪਾਂ ਦੇ ਸੇਕ ਦੇ ਬਾਵਜ਼ੂਦ ਨਾਰੀ ਨੇ ਭਵਿੱਖ ਵਿੱਚ ਹੋਣ ਵਾਲੇ ਵਿਕਾਸ ਦੀ ਆਸ ਨਹੀਂ ਛੱਡੀ।ਇਸ ਕੋਲ ਅੰਦਰੂਨੀ ਕਲਾ ਦਾ ਉਹ ਪਾਰਸ ਹੈ, ਜੋ ਸਦਾ ਕਾਰਜਸ਼ੀਲ ਹੈ, ਆਪਣੇ ਅਨੁਭਵ ਦੀ ਅਮੀਰੀ ਨਾਲ ਜੋ ਅਸੰਭਵ ਨੂੰ ਵੀ ਸਿਰਜਣ ਵਿਚ ਸਫਲਤਾ ਹਾਸਲ ਕਰ ਲੈਂਦੀ ਹੈ।
               ਅੱਜ ਲੋੜ ਹੈ ਸਮਾਜ ਨੂੰ ਨਾਰੀ ਦੀਆਂ ਸ਼ਕਤੀਆਂ ਨੂੰ ਆਧਾਰ ਬਣਾ ਕੇ ਪਰਿਵਰਤਨ ਦੀ ਵਗਦੀ ਹਨੇਰੀ ਨੂੰ ਪਛਾਣਨ ਦੀ, ਬਹੁਤਾ ਲੰਮਾ ਸਮਾਂ ਪਹਿਨੇ ਹੋਏ ਕਪੜਿਆਂ ਨਾਲ ਅਤੇ ਖੋਟੇ ਸਿਕਿਆਂ ਨਾਲ਼ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ।ਸਥਿਤੀ ਦੀ ਗੰਭੀਰਤਾ ਨੂੰ ਸਹਿਜ਼ਤਾ ਨਾਲ ਸਮਝਣ ਦੀ ਸਮੁੱਚੇ ਵਿਸ਼ਵ ਨੂੰ ਜਰੂਰਤ ਹੈ।ਝੂਠੀਆਂ ਤਸੱਲੀਆਂ ਅਤੇ ਪਿੱਛੇ ਮੁੜਨ ਦੇ ਰਾਹ ਲਗਭਗ ਸਮਾਪਤੀ ਦੀਆਂ ਰਾਹਾਂ ਮੱਲ ਚੁੱਕੇ ਹਨ।
               ਜਾਗ ਜਾਓ ਹੁਣ ਨਾਰੀ ਦੇ ਬੋਝੇ ਵਿੱਚ ਨਵੇਂ ਸੁਪਨਿਆਂ ਦਾ ਆਗਾਜ਼ ਹੋ ਚੁੱਕਾ ਹੈ।

Dr. Baljot Kaur Mohali

 

 

ਡਾ. ਬਲਜੀਤ ਕੌਰ (ਸਟੇਟ ਐਵਾਰਡੀ)
ਸਰਕਾਰੀ ਸੀਨੀ. ਸੈਕੰਡਰੀ ਸਕੂਲ,
ਝੰਜੇੜੀ, ਜਿਲ੍ਹਾ ਮੋਹਾਲੀ।
ਮੋ – 98762 52594

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …