ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਖਿਆ ਵਿਭਾਗ ਵਲੋਂ ਬੋਰਡ ਦੇ ਪ੍ਰੀਖਿਆ ਕੇਂਦਰਾਂ ਤੱਕ ਵਿਦਿਆਰਥੀਆਂ ਨੂੰ ਲਿਜਾਣ ਦੀ ਜਿੰਮੇਵਾਰੀ
ਪੰਜਾਬ ਦੇ ਪ੍ਰਾਈਵੇਟ ਸਕੂਲਾਂ ‘ਤੇ ਪਾਉਣ ਦਾ ਰਾਸਾ ਵਲੋਂ ਵਿਰੋਧ ਕੀਤਾ ਗਿਆ ਹੈ।ਰਾਸਾ ਦੇ ਲੀਗਲ ਐਡਵਾਈਜ਼ਰ ਤੇ ਸਥਾਨਕ ਨਿਊ ਫਲਾਵਰ ਸੀਨੀਅਰ ਸਕੈਡਰੀ ਸਕੂਲ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਬੱਚਿਆਂ ਦੇ ਸੈਂਟਰ 10 ਤੋਂ 20 ਕਿਲੋਮੀਟਰ ਦੂਰ ਤੱਕ ਬਣੇ ਹਨ।ਜਿਨ੍ਹਾਂ ਸਕੂਲਾਂ ਕੋਲ ਆਪਣੇ ਸਾਧਨ ਨਹੀ ਹਨ, ਉਹ ਇਹ ਜਿੰਮੇਵਾਰੀ ਕਿਵੇਂ ਲੈ ਸਕਦੇ ਹਨ।ਉਨਾਂ ਕਿਹਾ ਇਹ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਬਣਦੀ ਹੈ।ਇਸੇ ਲਈ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਹੁਕਮਾਂ ਦਾ ਰਾਸਾ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ।ਉਹਨਾਂ ਦੇ ਸਕੂਲਾਂ ਵਿੱਚ ਬਹੁਤ ਗਰੀਬ ਵਿਦਿਆਰਥੀ ਕਿ ਪੜਦੇ ਹਨ।ਜੋ ਕਿਰਾਇਆ ਨਹੀ ਭਰ ਸਕਦੇ।ਇਹ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ।ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਦੂਰ ਬਣੇ ਪ੍ਰੀਖਿਆ ਕੇਂਦਰ ਬਦਲੇ ਜਾਣ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media