Tuesday, July 15, 2025
Breaking News

ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 – ਪੰਜਾਬੀ ਨਾਟਕ ‘ਹਵਾ ਮਹਿਲ’ ਦਾ ਮੰਚਣ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਵਿਹਾਰ ਸੁਸਾਇਟੀ ਵਲੋਂ ਦੂਸਰਾ ਅੰਮ੍ਰਿਤਸਰ ਰੰਗਮੰਚ ਉਤਸਵ 2020 ਵਿੱਛੜ ਚੁੱਕੇ PPNJ0903202018ਕਲਾਕਾਰਾਂ ਸਵ. ਨਰਿੰਦਰ ਜੱਟੂ, ਲੋਕ ਗਾਇਕਾ ਲਾਚੀ ਬਾਵਾ ਅਤੇ ਰੰਗਕਰਮੀ ਗੁਰਕੀਰਤ ਸਿੰਘ ਸੰਧੂ ਨੂੰ ਸਮਰਪਿਤ ਕੀਤਾ ਗਿਆ।ਥਿਏਟਰ ਫੈਸਟੀਵਲ ਦੇ ਤੀਜੇ ਦਿਨ ਜੀ.ਐਸ.ਕੇ ਪ੍ਰੋਡਕਸ਼ਨ ਅੰਮ੍ਰਿਤਸਰ ਦੀ ਟੀਮ ਵਲੋਂ ਡਾ. ਆਤਮਜੀਤ ਦਾ ਲਿਖਿਆ ਅਤੇ ਵਿਜੇ ਸ਼ਰਮਾ ਦਾ ਡਾਇਰੈਕਟ ਕੀਤਾ ਪੰਜਾਬੀ ਨਾਟਕ ‘ਹਵਾ ਮਹਿਲ’ ਦਾ ਸਫਲ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਕੀਤਾ ਗਿਆ।ਨਾਟਕ ਦੇਖਣ ਲਈ ਦਰਸ਼ਨਦੀਪ ਅਰੋੜਾ ਵਾਈਸ ਪ੍ਰਿੰਸੀਪਲ ਡੀ.ਏ.ਵੀ ਕਾਲਜ ਅਤੇ ਟੀਟੂ ਸਿੰਘ ਮੁੰਬਈ ਵਿਸ਼ੇਸ਼ ਤੌਰ ‘ਤੇ ਪਹੁੰਚੇ।
             ਵਹਿਮਾਂ ਭਰਮਾ ’ਚ ਫਸੇ ਹੋਏ ਸਮਾਜ ਦੇ ਲੋਕਾਂ ‘ਤੇ ਵਿਅੰਗ ਕਰਦਾ ਨਾਟਕ ‘ਹਵਾ ਮਹਿਲ’ ਰਾਹੀਂ ਲੇਖਕ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪਰਮ ਪਿਤਾ ਪਰਮੇਸ਼ਵਰ ਦੇ ਉਪਰ ਵਿਸ਼ਵਾਸ਼ ਹੋਣਾ ਚਾਹੀਦਾ ਹੈ।ਪਰ ਉਸ ਵਿਸ਼ਵਾਸ਼ ਦਾ ਕੋਈ ਫਾਇਦਾ ਨਹੀਂ ਜਦ ਤੱਕ ਅਸੀਂ ਖੁਦ ਚੰਗੇ ਕਰਮ ਨਹੀਂ ਕਰਦੇ, ਕਿਉਂਕਿ ਕਿਰਤ ਵਿੱਚ ਹੀ ਅਸਲ ਬਰਕਤ ਹੈ, ਬਿਨ੍ਹਾਂ ਹੱਥੀਂ ਕੁੱਝ ਵੀ ਕਿਤੇ ਕੁੱਝ ਵੀ ਹਾਸਿਲ ਨਹੀਂ ਹੋ ਸਕਦਾ।ਇਸ ਨਾਟਕ ਦਾ ਸੰਗੀਤ ਪ੍ਰਸਿੱਧ ਫਿਲਮੀ ਸੰਗੀਤਕਾਰ ਹਰਿੰਦਰ ਸੋਹਲ ਵਲੋਂ ਦਿੱਤਾ ਗਿਆ।ਇਸ ਨਾਟਕ ਦੇ ਪਾਤਰ ਵਿਪਨ ਧਵਨ, ਗੁਲਸ਼ਨ ਸੱਗੀ, ਰਕੇਸ਼ ਕੁਮਾਰ, ਮਾਸਟਰ ਕੁਲਜੀਤ ਵੇਰਕਾ, ਮਾਸਟਰ ਮੇਲਾ ਰਾਮ, ਬਿਕਰਮਜੀਤ, ਪਰਵਿੰਦਰ ਗੋਲਡੀ, ਨਿਸ਼ਾਨ, ਅੰਮ੍ਰਿਤ, ਹੈਪੀ ਅਤੇ ਜਸਕੀਰਤ ਕੌਰ ਨੇ ਆਪਣੀ ਅਦਾਕਾਰੀ ਪੇਸ਼ ਕੀਤੀ।
            ਇਸ ਮੌਕੇ ਇੰਦਰਜੀਤ ਸਿੰਘ ਬਾਸਰਕੇ, ਭੂਪਿੰਦਰ ਸਿੰਘ, ਸੰਧੂ, ਰਮੇਸ਼ ਯਾਦਵ, ਡਾ. ਜਗਜੀਤ ਕੌਰ, ਜੇ.ਐਸ ਜੱਸ, ਪਵੇਲ ਸੰਧੂ, ਗੁਰਤੇਜ ਮਾਨ, ਅਮਰਪਾਲ, ਅਮਰਜੀਤ ਬਾਈ, ਸੁਮੀਤ ਸਿੰਘ, ਕੰਵਲ ਰੰਧੇਅ, ਹੀਰਾ ਰੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …