Wednesday, June 24, 2026

ਅਸਲਾ ਲਾਇਸੰਸ ਧਾਰਕਾਂ ਨੂੰ ਵਾਧੂ ਅਸਲਾ ਤੁਰੰਤ ਜਮ੍ਹਾਂ ਕਰਾਉਣ ਦੇ ਆਦੇਸ਼

ਵੱਧ ਤੋਂ ਵੱਧ ਦੋ ਅਸਲੇ ਹੀ ਰੱਖ ਸਕਦੇ ਹਨ ਅਸਲਾ ਲਾਇਸੰਸ ਧਾਰਕ
ਕਪੂਰਥਲਾ, 10 ਮਾਰਚ (ਪੰਜਾਬ ਪੋਸਟ ਬਿਊਰੋ) – ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਅਤੇ ਗ੍ਰਹਿ ਵਿਭਾਗ ਪੰਜਾਬ ਸਰਕਾਰ ਦੇ ਪੱਤਰ ਮੁਤਾਬਿਕ Deepti Uppal Dcਆਰਮਜ਼ ਐਕਟ 1959 ਵਿੱਚ ਇਹ ਸੋਧ ਲਾਗੂ ਹੋ ਚੁੱਕੀ ਹੈ ਕਿ ਹੁਣ ਅਸਲਾ ਲਾਇਸੰਸ ਧਾਰਕ ਆਪਣੇ ਲਾਇਸੰਸ ’ਤੇ ਵੱਧ ਤੋਂ ਵੱਧ ਦੋ ਅਸਲੇ (ਹਥਿਆਰ) ਹੀ ਰੱਖ ਸਕਦੇ ਹਨ।ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਰਾਹੁਲ ਚਾਬਾ ਨੇ ਸੂਚਿਤ ਕੀਤਾ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਨਾਲ ਸਬੰਧਤ ਅਸਲਾ ਲਾਇਸੰਸ ਧਾਰਕ, ਜਿਨ੍ਹਾਂ ਦੇ ਲਾਇਸੰਸ ’ਤੇ ਦੋ ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਤੁਰੰਤ ਨਜ਼ਦੀਕੀ ਥਾਣੇ ਵਿਚ ਜਾਂ ਕਿਸੇ ਅਧਿਕਾਰਤ ਗੰਨ ਹਾੳੂਸ ਵਿੱਚ ਜਮ੍ਹਾਂ ਕਰਵਾਉਣ ਅਤੇ ਇਨ੍ਹਾਂ ਅਸਲਿਆਂ ਦੇ ਨਿਪਟਾਰੇ/ਸੇਲ ਮਨਜ਼ੂਰੀ ਸਬੰਧੀ ਤੁਰੰਤ ਅਸਲਾ ਲਾਇਸੰਸ ਸ਼ਾਖਾ, ਦਫ਼ਤਰ ਜ਼ਿਲ੍ਹਾ ਮੈਜਿਸਟ੍ਰੇਟ, ਕਪੂਰਥਲਾ ਨਾਲ ਸੰਪਰਕ ਕਰਨ।ਉਨ੍ਹਾਂ ਕਿਹਾ ਕਿ ਇਸ ਸਬੰਧੀ ਅਣਗਹਿਲੀ ਦੀ ਸੂਰਤ ਵਿਚ ਸਬੰਧਤ ਅਸਲਾ ਲਾਇਸੰਸ ਧਾਰਕ ਖ਼ੁਦ ਜਿੰਮੇਵਾਰ ਹੋਣਗੇ ਅਤੇ ਕਾਨੂੰਨ ਮੁਤਾਬਿਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …