Saturday, April 25, 2026

ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ

ਲੌਂਗੋਵਾਲ, 10 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ (ਖੇੜੀ) ਵਿਖੇ ਡਾ. PPNJ1003202006ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦਾ ਮੁੱਖ ਉਦੇਸ਼ “ਮਹਿਲਾਵਾਂ ਲਈ ਬਰਾਬਰ ਅਧਿਕਾਰ“ ਰੱਖਿਆ ਗਿਆ।ਡਾ. ਮੋਨਿਕਾ ਚੌਧਰੀ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕੇ.ਵੀ.ਕੇ, ਸੰਗਰੂਰ (ਖੇੜੀ) ਨੇ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਤੇ ਪਿੰਡਾਂ ਤੋਂ ਲਗਭਗ 70 ਤੋਂ ਉਪਰ ਸ਼ਾਮਿਲ ਹੋਈਆਂ ਆਂਗਣਵਾੜੀ ਵਰਕਰਾਂ ਅਤੇ ਮਹਿਲਾਵਾਂ ਦਾ ਸਵਾਗਤ ਕੀਤਾ ਅਤੇ ਇਸ ਦਿਨ ਦੀ ਵਧਾਈ ਦਿੱਤੀ।
              ਇਸ ਪ੍ਰੋਗਰਾਮ ਦੌਰਾਨ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਆਂਗਣਵਾੜੀ ਵਰਕਰਾਂ ਲਈ ਖਾਸ ਤੌਰ `ਤੇ ਇਕ ਇਨ-ਸਰਵਿਸ ਟ੍ਰੇਨਿੰਗ ਦਾ ਆਯੋਜਨ ਵੀ ਕੀਤਾ ਗਿਆ।ਟ੍ਰੇਨਿੰਗ ਦੌਰਾਨ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਦੇਸ਼ ਵਿੱਚ ਪੋਸ਼ਣ ਸੁਰੱਖਿਆ ਲਈ ਖੇਤੀ ਸਬੰਧੀ ਤਕਨੀਕਾਂ ਅਤੇ ਪੀ.ਏ.ਯੂ ਵਲੋਂ ਤਿਆਰ ਕੀਤੀਆਂ ਗਈਆਂ ਬਾਇਓ-ਫੋਰਟੀਫਾਈਡ ਅਨਾਜ, ਦਾਲਾਂ, ਤੇਲਬੀਜ਼ਾਂ, ਫਲਾਂ ਅਤੇ ਸਬਜ਼ੀਆਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਪੰਜਾਬ ਲਈ ਪੀ.ਏ.ਯੂ ਲੁਧਿਆਣਾ ਵਲੋਂ ਤਿਆਰ ਕੀਤੇ ਗਏ ਪੌਸ਼ਟਿਕ ਬਗੀਚੀ ਦੇ ਮਾਡਲ ਅਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ।
                ਡਾ. ਮਨਦੀਪ ਨੇ ਸਭ ਨੂੰ ਘਰਾਂ ਵਿੱਚ ਉਪਲੱਬਧ ਵਿਹਲੀ ਥਾਂ `ਤੇ ਸਬਜ਼ੀਆਂ ਉਗਾਉਣ ਦੀ ਅਪੀਲ ਕੀਤੀ ਤਾਂ ਜੋ ਰੋਜ਼ਾਨਾ ਤਾਜ਼ਾ ਫਲ ਅਤੇ ਸਬਜ਼ੀਆਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਛੋਟੇ ਪੋਸ਼ਕ ਤੱਤਾਂ ਦੀ ਕਮੀ ਤੋਂ ਬਚਾ ਕੇ ਬਿਮਾਰੀਆਂ ਤੋਂ ਬਚਿਆ ਜਾ ਸਕੇ।ਪ੍ਰੋਗਰਾਮ ਦੌਰਾਨ ਡਾ. ਮੋਨਿਕਾ ਚੌਧਰੀ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕੇ.ਵੀ.ਕੇ, ਸੰਗਰੂਰ (ਖੇੜੀ) ਨੇ ਸਤੁੰਲਿਤ ਖ਼ੁਰਾਕ ਅਤੇ ਚੰਗੀ ਸਿਹਤ ਸਬੰਧੀ ਮੁੱਖ ਨੁਕਤਿਆਂ ਬਾਰੇ ਜਾਗਰੂਕ ਕੀਤਾ ਅਤੇ ਸਭ ਨੂੰ ਪੋਸ਼ਟਿਕ ਥਾਲੀ ਦੇ ਵਿਸ਼ੇ ਨਾਲ ਵਿਸਥਾਰਪੂਰਵਕ ਜਾਣੂ ਕਰਵਾਇਆ।
ਇਸ ਮੌਕੇ `ਤੇ ਭਵਾਨੀਗੜ੍ਹ ਬਲਾਕ ਦੇ ਸੀ.ਡੀ.ਪੀ.ਓ ਰਤਿੰਦਰ ਕੌਰ ਵੀ ਵਿਸੇਸ਼ ਤੌਰ ‘ਤੇ ਸ਼ਾਮਿਲ ਹੋਏ।ਉਨ੍ਹਾਂ ਔਰਤਾਂ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ ਆਪਸ ਵਿੱਚ ਜੁੜਨ ਦੀ ਸਲਾਹ ਦਿੱਤੀ।
                 ਆਜੀਵੀਕਾ ਮਿਸ਼ਨ ਅਧੀਨ ਰਜਿਸਟਰ ਅਤੇ ਕੇ.ਵੀ.ਕੇ ਵਲੋਂ ਟ੍ਰੇਨਿੰਗ ਪ੍ਰਾਪਤ ਕੀਤੇ ਹੋਏ ਵੱਖ-ਵੱਖ ਚਾਰ ਸੈਲਫ ਹੈਲਪ ਗਰੁੱਪਾਂ ਦੇ ਮੈਂਬਰ ਵੀ ਸ਼ਾਮਿਲ ਹੋਏ।ਪ੍ਰੋਗਰਾਮ ਦੌਰਾਨ ਸੀਨੀਅਰ ਆਂਗਣਵਾੜੀ ਵਰਕਰਾਂ ਨੂੰ ਕੇ.ਵੀ.ਕੇ ਵਲੋਂ ਸਨਮਾਨਿਤ ਵੀ ਕੀਤਾ ਗਿਆ।ਵੱਖ-ਵੱਖ ਪਿੰਡਾਂ ਦੇ ਨੁੰਮਾਇਦਿਆਂ ਨੂੰ ਸਬਜ਼ੀਆਂ ਦੇ ਬੀਜ਼ਾਂ ਦੀਆਂ ਕਿੱਟਾਂ, ਪੋਸ਼ਟਿਕ ਬਗੀਚੀ ਦੇ ਮਾਡਲ ਅਤੇ ਸਾਹਿਤ ਵੀ ਵੰਡੇ ਗਏ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …