ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਦੇ ਜੈਂਡਰ ਚੈਂਪੀਅਨ ਕਲੱਬ ਵਲੋਂ ਲਿੰਗ ਸਮਾਨਤਾ ਵਿਸ਼ੇ ’ਤੇ ਇਕ ਵਿਸ਼ੇਸ਼ ਲੈਕਚਰ
ਕਰਵਾਇਆ ਗਿਆ।ਜੈਂਡਰ ਚੈਪੀਅਨ ਕਲੱਬ ਦੇ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਮੁੱਖ ਵਕਤਾ ਰਿਸ਼ੀ ਕੋਛੜ ਕੋਆਰਡੀਨੇਟਰ ਅੰਮ੍ਰਿਤਸਰ ਪਾਲਸੀ ਗਰੁੱਪ ਦੀ ਜਾਣ ਪਛਾਣ ਵੀ ਕਰਵਾਈ।
ਆਪਣੇ ਲੈਕਚਰ ’ਚ ਰਿਸ਼ੀ ਕੋਛੜ ਨੇ ਦੱਸਿਆ ਕਿ ਅੱਜ ਦੇ ਬੱਚੇ ਜੋ ਵਖਰੇਵੇਂ ਵਾਲਾ ਵਿਹਾਰ ਕਰਦੇ ਹਨ ਉਹ ਉਨ੍ਹਾਂ ਨੇ ਸਮਾਜ ’ਚੋਂ ਆਪ-ਮੁਹਾਰੇ ਹੀ ਸਿੱਖਿਆ ਹੁੰਦਾ ਹੈ।ਉਨ੍ਹਾਂ ਕਿਹਾ ਕਿ ਬਚਪਨ ਵਿਚ ਅਸਾਂ ਬੱਚਿਆਂ ਦੇ ਖੇਡਣ ਵਾਲੇ ਖਿਡਾਉਣਿਆਂ ਨੂੰ ਵੀ ਵੰਡ ਦਿੱਤਾ ‘ਆਹ ਕੇਵਲ ਲੜਕੀਆਂ ਲਈ ਤੇ ਆਹ ਲੜਕਿਆਂ ਲਈ’, ਕੱਪੜਿਆਂ ਦੇ ਪੈਟਰਨ ਨਿਸ਼ਚਿਤ ਕਰ ਦਿੱਤੇ, ਵਾਲਾਂ ਨੂੰ ਸੰਭਾਲਣ ਦੇ ਪੈਟਰਨ ਬਣਾ ਦਿੱਤੇ।ਯੂਰਪ ’ਚ ਖਿਡਾਉਣਿਆਂ ਦੀ ਮਸ਼ਹੂਰੀ ਸਮੇਂ ਵਿਸ਼ੇਸ਼ ਲਿੰਗ ਨੂੰ ਪਹਿਲ ਦੇਣ ’ਤੇ ਮਨਾਹੀ ਕਰ ਦਿੱਤੀ ਹੈ।ਲੜਕੀਆਂ ਜਾਂ ਲੜਕਿਆਂ ਦੇ ਵਿਸ਼ੇਸ਼ ਖਿਡੌਣੇ ਬਣਾਉਣ/ਪ੍ਰਚਾਰਣ ਵਾਲੀਆਂ ਐਡ ’ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ ਵਿਸ਼ੇਸ਼ ਬੁਲਾਰੇ ਨੂੰ ਜੀ ਆਇਆਂ ਕਹਿੰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਵਰਤਮਾਨ ਸਮਾਂ ਲਿੰਗ ਵਖਰੇਵੇਂ ਪੱਖੋਂ ਬੀਤੀ ਸਦੀ ਨਾਲੋਂ ਬਹੁਤ ਬਦਲ ਚੁੱਕਾ ਹੈ 1920 ’ਚ ਕੋਈ ਕੋਈ ਲੜਕੀ ਹੀ ਕਾਲਜ ’ਚ ਪੜ੍ਹਣ ਆਉਂਦੀ ਸੀ, ਜਦਕਿ 2020 ’ਚ ਸਾਡੇ ਕਾਲਜ ’ਚ ਹੀ ਅੱਧ ਨਾਲੋਂ ਵੱਧ ਹਿੱਸਾ ਲੜਕੀਆਂ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੀਵਨ ਦੇ ਹਰ ਖੇਤਰ ’ਚ ਜਿਵੇਂ ਕਿ ਖੇਡਾਂ ਪੜ੍ਹਾਈ, ਸੁਰੱਖਿਆ ਅਤੇ ਹੋਰ ਖੇਤਰਾਂ ’ਚ ਲੜਕੀਆਂ ਮੱਲ੍ਹਾਂ ਮਾਰ ਰਹੀਆਂ ਹਨ। ਇਸ ਸਭ ਦੇ ਬਾਵਜੂਦ ਅਖਬਾਰਾਂ ’ਚ ਆਉਂਦੀਆਂ ਛੇੜਛਾੜ ਅਤੇ ਜਬਰਜਨਾਹ ਦੀਆਂ ਖ਼ਬਰਾਂ ਦੱਸਦੀਆਂ ਹਨ ਕਿ ਸਾਡਾ ਵਤੀਰਾ ਸਹੀ ਨਹੀਂ ਹੈ।
ਇਸ ਮੌਕੇ ਡਾ. ਸਵਰਾਜ ਕੌਰ ਨੇ ਦੱਸਿਆ ਕਿ ਪ੍ਰਿੰ. ਡਾ. ਮਹਿਲ ਸਿੰਘ ਦੀ ਅਗਵਾਈ ’ਚ ਬਣਿਆ ਇਹ ਕਲੱਬ ਕਾਲਜ ’ਚ ਲੜਕੇ ਅਤੇ ਲੜਕੀਆਂ ਵਿਚਲੀਆਂ ਦੂਰੀਆਂ ਅਤੇ ਵਖਰੇਵਿਆਂ ਨੂੰ ਘਟਾਉਣ ਲਈ ਕੰਮ ਕਰਦਾ ਹੈ। ਲੈਕਚਰ ਦੇ ਅਖੀਰ ’ਤੇ ਨੋਡਲ ਅਫ਼ਸਰ ਡਾ. ਪਰਮਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ
ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ, ਡਾ. ਭੁਪਿੰਦਰ ਸਿੰਘ, ਡਾ. ਅਵਤਾਰ ਸਿੰਘ ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਨਵਜੋਤ ਕੌਰ, ਡਾ. ਜਸਬੀਰ ਸਿੰਘ, ਡਾ. ਹਰਵਿੰਦਰ ਕੌਰ, ਡਾ. ਚਿਰਜੀਵਨ ਕੌਰ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media