ਅੰਮ੍ਰਿਤਸਰ, 13 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ, ਰਣਜੀਤ ਐਵੀਨਿਊ (ਕੇਸੀਈਟੀ) ਦੇ ਵਿਦਿਆਰਥੀਆਂ ਨੇ ਹਾਲ ਹੀ ’ਚ ਐਲਾਨੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਪ੍ਰੀਖਿਆ ’ਚ ਚੋਟੀ ਦੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ ਹੈ।ਕਾਲਜ ਦੇ ਡਾਇਰੈਕਟਰ ਡਾ: ਮੰਜੂ ਬਾਲਾ ਨੇ ਦੱਸਿਆ ਕਿ ਕਾਲਜ ਦੇ ਕੁੱਲ 33 ਵਿਦਿਆਰਥੀਆਂ ਨੇ ਯੂਨੀਵਰਸਿਟੀ ’ਚ ਮੈਰਿਟ ਦੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ’ਚੋਂ 12 ਵਿਦਿਆਰਥੀ ਯੂਨੀਵਰਸਿਟੀ ’ਚ ਪਹਿਲੀਆਂ 10 ਪੁਜੀਸ਼ਨਾਂ ’ਚ ਸ਼ਾਮਿਲ ਸਨ।
ਸਿਵਲ ਇੰਜੀਨੀਅਰਿੰਗ ਸਮੈਸਟਰ-1 ਦੇ ਰਿਤਿਕ ਚੋਹਾਨ ਨੇ ਯੂਨੀਵਰਸਿਟੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂਕਿ ਸਿਵਲ ਇੰਜੀਨੀਅਰਿੰਗ ਦੇ ਤੀਜੇ ਸਮੈਸਟਰ ਦੇ ਵੰਸ਼ ਯਾਦਵ ਨੇ ਵਰਸਿਟੀ ’ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। 5ਵੇਂ ਸਮੈਸਟਰ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਜਸਪਾਲ ਸਿੰਘ ਨੇ ਦੂਜਾ ਅਤੇ ਸਿਵਲ ਇੰਜੀਨੀਅਰਿੰਗ ਦੇ 7ਵੇਂ ਸਮੈਸਟਰ ਦੀ ਸ਼ੇਫਾਲੀ ਅਗਰਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਪ੍ਰੈਲ-2019 ਦੇ ਬੈਚ ’ਚ ਮਕੈਨੀਕਲ ਇੰਜੀਨੀਅਰਿੰਗ ਦੇ ਦੂਸਰੇ ਸਮੈਸਟਰ ਦੇ ਸਤੀਸ਼ ਕੁਮਾਰ ਨੇ ਪਹਿਲਾ ਸਥਾਨ, ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਦੇ ਚੌਥਾ ਸਮੈਸਟਰ ਦੇ ਅੰਮਿ੍ਰਤਪਾਲ ਸਿੰਘ ਨੇ ਪਹਿਲਾ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਸਿਮਰਨਜੀਤ ਕੌਰ ਨੇ ਵੀ ਵਰਸਿਟੀ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਸੁਖਵਿੰਦਰ ਸਿੰਘ ਨੇ ਦੂਜਾ, ਸਿਵਲ ਇੰਜੀਨੀਅਰਿੰਗ ਵਿਭਾਗ ਦੇ ਚੌਥਾ ਸਮੈਸਟਰ ਦੀ ਕ੍ਰਿਤੀ ਦੇਵੀ ਅਤੇ ਸਿਵਲ ਇੰਜੀਨੀਅਰਿੰਗ ਦੇ 6ਵੇਂ ਸਮੈਸਟਰ ਦੀ ਹਰਪ੍ਰੀਤ ਕੌਰ ਤੇ ਨਵਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਖ਼ਾਲਸਾ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਬੀ.ਐਸ.ਸੀ ਦੇ ਖੇਤੀਬਾੜੀ ਅਤੇ ਬੀਸੀਏ ਦੇ 24 ਵਿਦਿਆਰਥੀਆਂ ਨੇ ਯੂਨੀਵਰਸਿਟੀ ’ਚ ਚੋਟੀ ਦੇ 10 ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ।
ਬੀ.ਐਸ.ਸੀ ਖੇਤੀਬਾੜੀ ਦੇ 8ਵੇਂ ਸਮੈਸਟਰ ਦੀ ਪ੍ਰੀਖਿਆ ‘ਚ ਦੋ ਵਿਦਿਆਰਥੀ ਅਮਨਦੀਪ ਸਿੰਘ ਅਤੇ ਅਮਰਿੰਦਰ ਸਿੰਘ ਸੰਧੂ ਨੇ 10.00 ਐਸ.ਜੀ.ਪੀ.ਏ ਨਾਲ ਯੂਨੀਵਰਸਿਟੀ ’ਚ ਟਾਪ ਕੀਤਾ।ਜਦ ਕਿ ਸਾਹਿਬ ਸਿੰਘ ਬਾਜਵਾ ਐਸਜੀਪੀਏ 9.95 ਦੇ ਨਾਲ ਯੂਨੀਵਰਸਿਟੀ ’ਚੋਂ ਦੂਜਾ ਅਤੇ 8ਵੇਂ ਸਮੈਸਟਰ ਦੇ ਗੁਰਪ੍ਰੀਤ ਸਿੰਘ ਨੇ ਯੂਨੀਵਰਸਿਟੀ ’ਚੋਂ ਤੀਜੇ ਸਥਾਨ ਹਾਸਲ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …