ਅੰਮ੍ਰਿਤਸਰ, 16 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਇਨਸਾਨ ਦੀ ਸ਼ਖ਼ਸੀਅਤ ਨਿਖਾਰਣ ਸਬੰਧੀ ਸੈਮੀਨਾਰ ਕਰਵਾਇਆ
ਗਿਆ।ਕਾਲਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸੈਮੀਨਾਰ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਪਰਮਜੀਤ ਸਿੰਘ ਬੱਲ ਵਲੋਂ ਵਿਸ਼ੇਸ਼ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਸਮਾਜ ’ਚ ਵਿਚਰਣ ਤੇ ਸ਼ਖ਼ਸੀਅਤ ਨਿਖਾਰਣ ਸਬੰਧੀ ਅਨੇਕ ਗੁਣ ਸਾਂਝੇ ਕੀਤੇ।
ਬੱਲ ਨੇ ਕਿਹਾ ਕਿ ਚੰਗੇ ਢੰਗ ਨਾਲ ਗੱਲਬਾਤ ਕਰਨੀ ਵੀ ਇਕ ਕਲਾ ਹੈ।ਇਹ ਜਿਥੇ ਮਨੁੱਖ ਦੀ ਸੋਭਾ ਵਧਾਉਂਦੀ ਹੈ ਉਥੇ ਸਮਾਜ ’ਚ ਮਾਣ ਸਤਿਕਾਰ ਵੀ ਦਿਵਾਉਂਦੀ ਹੈ।ਉਨ੍ਹਾਂ ਕਿਹਾ ਕਿ ਮਨੁੱਖ ਦਾ ਸਮੇਂ ਅਨੁਸਾਰ ਪਹਿਰਾਵਾ, ਸੋਚ, ਵਿਚਾਰ, ਵਿਹਾਰ ਅਤੇ ਆਮ ਜਾਣਕਾਰੀ ਅਜਕਲ੍ਹ ਜ਼ਿੰਦਗੀ ਦਾ ਇਕ ਬਹੁਤ ਜ਼ਰੂਰੀ ਹਿੱਸਾ ਬਣ ਗਿਆ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਹਾਡਾ ਘਰ ਤੋਂ ਲੈ ਕੇ ਸਕੂਲ ਆਉਣ ਅਤੇ ਵਾਪਸ ਜਾਣ ਦਾ ਸਮਾਂ ਕਿ ਤੁਸੀਂ ਇਸ ਸਮੇਂ ’ਚ ਕਿਸ ਤਰ੍ਹਾਂ ਵਿਚਰਦੇ ਹੋ, ਇਹ ਤੁਹਾਨੂੰ ਆਪ ਵਿਚਾਰਨਾ ਚਾਹੀਦਾ ਹੈ।
ਬੱਲ ਨੇ ਕਿਹਾ ਕਿ ਹੱਥ ਮਿਲਾਉਣ ਸਮੇਂ ਵੀ ਸਲੀਕੇ ਨਾਲ ਹੱਥ ਮਿਲਾਉਣਾ ਚਾਹੀਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਸ਼ਖ਼ਸੀਅਤ ਦੇ ਗੁਣ ਨਿਖਾਰਣ ਲਈ ਦੱਸਦਿਆਂ ਕਿਹਾ ਕਿ ਮਨੁੱਖ ਨੂੰ ਗੱਲ ਸੰਖੇਪ ਅਤੇ ਸਪੱਸ਼ਟ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਸਿਲੇਬਸ ਦੀ ਪੜ੍ਹਾਈ ਤੋਂ ਇਲਾਵਾ ਆਲਾ-ਦੁਆਲਾ ਅਤੇ ਦੇਸ਼ ਬਾਰੇ ਵੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।ਬੱਲ ਨੇ ਕਿਹਾ ਕਿ ਮਨੁੱਖ ਕੋਲੋਂ ਗਲਤੀ ਹੋਣ ’ਤੇ ਮੁਆਫ਼ੀ ਮੰਗਣ ਲੱਗਿਆ ਦੇਰ ਨਹੀਂ ਕਰਨੀ ਚਾਹੀਦੀ ਅਤੇ ਜੇਕਰ ਕਿਸੇ ਨੇ ਸਾਡਾ ਚੰਗਾ ਕੀਤਾ ਹੋਵੇ ਤਾਂ ਉਸ ਦਾ ਧੰਨਵਾਦ ਵੀ ਜਰੂਰ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਬੱਲ ਨੂੰ ਜੀ ਆਇਆ ਕਹਿੰਦਿਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ-ਆਪ ’ਤੇ ਵਿਸ਼ਵਾਸ, ਭਰੋਸਾ, ਹੋਂਦ ਅਤੇ ਵਜੂਦ ਕਾਇਮ ਰੱਖਣਾ ਚਾਹੀਦਾ ਹੈ।
ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਵਲੋਂ ਬੱਲ ਨੂੰ ਬੁੱਕਾ ਭੇਂਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਜਿਲ੍ਹਾ ਪਸ਼ਾਸਨ ਦੇ ਯਤਨਾਂ ਸਦਕਾ ਲਾਪਤਾ ਮਹਿਲਾ ਆਪਣੇ ਪਰਿਵਾਰ ਨੂੰ ਮਿਲੀ
ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ …
Punjab Post Daily Online Newspaper & Print Media