
ਫਾਜਿਲਕਾ, ੬ ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜੀਵਨ ਬੀਮਾ ਨਿਗਮ ( ਐਲਆਈਸੀ ) ਦੁਆਰਾ ਸਥਾਨਕ ਆਹਾ ਰੇਸਟੋਰੇਂਟ ਦਾਨਾ ਮੰਡੀ ਵਿਚ ਨਵੇਂ ਅਜੈਂਟਾਂ ਦੀ ਭਰਤੀ ਲਈ ਰੋਜਗਾਰ ਮੇਲੇ ਦਾ ਸਫਲ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਬ੍ਰਾਂਚ ਮੈਨੇਜਰ ਰਾਕੇਸ਼ ਕੁਮਾਰ ਮੜੀਆ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਹਾਇਕ ਸ਼ਾਖਾ-ਪ੍ਰਬੰਧਕ ਸੁਧੀਰ ਕਾਂਤ ਸ਼ਰਮਾ, ਵਿਕਾਸ ਅਧਿਕਾਰੀ ਨਰੇਸ਼ ਕੁਮਾਰ ਗੁਪਤਾ, ਸੁਖਦੀਪ ਸਿੰਘ ਸੰਧੂ, ਲਖਿੰਦਰ ਸਿੰਘ ਹੱਜਾਮ ਨੇ ਰੋਜਗਾਰ ਮੇਲੇ ਦਾ ਵੱਡੀ ਬਾਖੂਬੀ ਨਾਲ ਸੰਚਾਲਨ ਕੀਤਾ।ਇਸ ਰੋਜਗਾਰ ਮੇਲੇ ਵਿੱਚ ਪੂਰੇ ਜਿਲ੍ਹੇ ਦੇ ਨਿਵਾਸੀਆਂ ਨੇ ਬੜੇ ਉਤਸ਼ਾਹ ਨਾਲ ਵੱਧ ਚੜ ਕੇ ਭਾਗ ਲਿਆ।ਮੰਚ ਸੰਚਾਲਨ ਵਿੱਚ ਨੀਤੀਸ਼ ਗੁਪਤਾ ਅਤੇ ਮਨਮਿੰਦਰ ਸਿੰਘ ਨੇ ਵਿਸ਼ੇਸ਼ ਸਹਿਯੋਗ ਦਿੱਤਾ ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media