Sunday, February 22, 2026

14 ਦਿਨ ਆਪਣੇ ਘਰਾਂ ‘ਚ ਇੱਕਲੇ ਨਾ ਰਹਿਣ ਵਾਲੇ ਬਾਹਰਲੇ ਦੇਸ਼ ਤੋਂ ਆਏ ਵਿਅਕਤੀਆਂ ਖਿਲਾਫ ਹੋਵੇਗਾ ਪਰਚਾ – ਡੀ.ਸੀ

ਭੀਖੀ, 22 ਮਾਰਚ (ਪੰਜਾਬ ਪੋਸਟ – ਕਮਲ ਕਾਂਤ) – ਡਿਪਟੀ ਕਮਿਸ਼ਨਰ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਬਾਹਰਲੇ ਦੇਸ਼ ਤੋਂ DC Gurpal Singh Chahalਆਇਆ ਹੈ, ਉਹ 14 ਦਿਨਾਂ ਤੱਕ ਆਪਣੇ ਘਰ ਵਿੱਚ ਇਕੱਲੇ ਤੌਰ ‘ਤੇ (ਹੋਮ ਕੁਆਰਨਟੀਨ) ਹੀ ਰਹੇ ਅਤੇ ਬਾਹਰ ਲੋਕਾਂ ਵਿੱਚ ਨਾ ਵਿਚਰੇ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਅਹਿਤਿਆਤ ਦੇ ਤੌਰ `ਤੇ ਇਹ ਲਾਜ਼ਮੀ ਹੋ ਜਾਂਦਾ ਹੈ।
                ਡਿਪਟੀ ਕਮਿਸ਼ਨਰ ਚਹਿਲ ਨੇ ਕਿਹਾ ਕਿ ਬਾਹਰਲੇ ਦੇਸ਼ ਤੋਂ ਯਾਤਰਾ ਕਰ ਕੇ ਆਏ ਵਿਅਕਤੀ ਲੋਕਾਂ ਵਿੱਚ ਨਾ ਵਿਚਰਨ ਅਤੇ 14 ਦਿਨਾਂ ਤੱਕ ਘਰਾਂ ਵਿੱਚ ਹੀ ਰਹਿਣ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਹੁਕਮ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਧਾਰਾ 188 ਤੇ 269 ਤਹਿਤ ਪਰਚਾ ਦਰਜ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਸੁੱਕੀ ਖੰਘ, ਤੇਜ਼ ਬੁਖ਼ਾਰ, ਸਾਂਹ ਲੈਣ ਵਿੱਚ ਤਕਲੀਫ਼ ਆਦਿ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਜ਼ਿਲ੍ਹਾ ਨੋਡਲ ਅਧਿਕਾਰੀ ਦੇ ਮੋਬਾਇਲ ਨੰਬਰ 98888-61178, 98760-13910, ਜ਼ਿਲ੍ਹਾ ਕੰਟਰੋਲ ਰੂਮ ਨੰਬਰ 01652-227056 ਅਤੇ ਜ਼ਿਲ੍ਹਾ ਸਿਵਲ ਹਸਪਤਾਲ ਦੇ ਨੰਬਰ 98153-92820 `ਤੇ ਸੰਪਰਕ ਕਰ ਸਕਦਾ ਹੈ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …