Wednesday, April 29, 2026

ਮਾਂ ਦੁਰਗਾ ਵੈਲਫੇਅਰ ਸੁਸਾਇਟੀ ਨੇ ਸ਼ਹਿਰ ਨੂੰ ਵਾਇਰਸ ਮੁਕਤ ਕਰਨ ਦੀ ਮੁਹਿੰਮ ਵਿੱਢੀ

ਓ.ਪੀ ਸੋਨੀ ਨੇ ਸੰਸਥਾ ਮੈਂਬਰਾਂ ਨੂੰ ਦਿੱਤਾ ਥਾਪੜਾ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਂ ਦੁਰਗਾ ਵੈਲਫੇਅਰ ਸੁਸਾਇਟੀ ਦੇ ਵਿੰਗ ਜੈ ਹੋ ਵੱਲੋਂ ਅੱਜ ਅੰਦਰੂਨੀ ਸ਼ਹਿਰ ਨੂੰ ਵਾਇਰਸ ਮੁਕਤ PPNJ220320203ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਅਤੇ ਇਸ ਲਈ ਐਂਟੀ ਵਾਇਰਸ ਦਵਾਈਆਂ ਦਾ ਛਿੜਕਾਅ ਆਪਣੇ ਪੱਧਰ ‘ਤੇ ਹੀ ਸ਼ੁਰੂ ਕੀਤਾ ਗਿਆ। ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵਿਸ਼ੇਸ ਤੌਰ ‘ਤੇ ਸੰਸਥਾ ਦੇ ਮੈਂਬਰਾਂ ਨੂੰ ਉਤਸ਼ਾਹਿਤ ਕਰਨ ਲਈ ਪੁੱਜੇ। ਉਨਾਂ ਇਸ ਕੰਮ ਦੀ ਸਰਾਹਨਾ ਕਰਦੇ ਕਿਹਾ ਕਿ ਦੇਸ਼-ਕੌਮ ਉਪਰ ਆਏ ਇਸ ਸੰਕਟ ਮੌਕੇ ਸਮਾਜ ਸੇਵੀ ਸੰਸਥਾਵਾਂ ਲੋਕਾਂ ਲਈ ਰੱਬ ਬਣ ਕੇ ਬਹੁੜ ਸਕਦੀਆਂ ਹਨ ਅਤੇ ਇਨਾਂ ਜਵਾਨਾਂ ਨੇ ਇਸ ਨੇਕ ਕੰਮ ਲਈ ਪਹਿਲ ਕਰਕੇ ਪੰਜਾਬੀਆਂ ਨੂੰ ਚੰਗੀ ਸੇਧ ਦਿੱਤੀ ਹੈ। ਉਨਾਂ ਦੱਸਿਆ ਕਿ ਇਨਾਂ ਦੇ ਮੈਂਬਰ ਗਲੀਆਂ, ਘਰਾਂ, ਮੰਦਰਾਂ, ਗੁਰਦੁਆਰਿਆਂ, ਜਨਤਕ ਦਫਤਰ, ਘਰ ਅਤੇ ਹੋਰ ਲੋੜਵੰਦ ਥਾਵਾਂ, ਜਿਥੇ ਵੀ ਲੋਕਾਂ ਦੀ ਵੱਧ ਪਹੁੰਚ ਹੈ ਨੂੰ ਸਪਰੇਅ ਕਰਕੇ ਵਾਇਰਸ ਤੋਂ ਮੁਕਤ ਕੀਤਾ ਜਾਵੇਗਾ।ਉਨਾਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਇਸ ਵਾਇਰਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਅਸੀਂ ਸਾਰੇ ਵੱਧ ਤੋਂ ਵੱਧ ਘਰਾਂ ਵਿਚ ਰਹੀਏ ਅਤੇ ਭੀੜ ਵਿਚ ਜਾਣ ਤੋਂ ਗੁਰੇਜ਼ ਕਰੀਏ। ਉਨਾਂ ਕਿਹਾ ਕਿ ਜੇਕਰ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਪਹਿਲਾਂ ਫੋਨ ‘ਤੇ ਆਪਣੇ ਡਾਕਟਰ ਜਾਂ ਫਿਰ ਸਰਕਾਰੀ ਡਾਕਟਰ ਨਾਲ ਸਲਾਹ ਕਰੀਏ ਅਤੇ ਕੋਈ ਗੰਭੀਰ ਸਮੱਸਿਆ ਹੋਣ ‘ਤੇ ਹਸਪਤਾਲ ਪਹੁੰਚ ਕਰੀਏ।
                  ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਿੱਕੀ ਦੱਤਾ, ਵਿਕਾਸ ਨਰੂਲਾ, ਹਰਸ਼ ਗੁਸਾਈਂ, ਸੰਜੀਵ ਬੌਬੀ, ਸੋਨੂੰ ਦੱਤਾ, ਵਿਸ਼ਾਲ ਗਿਲ, ਗੌਰਵ ਸ਼ਰਮਾ, ਪਰਮਜੀਤ ਸਿੰਘ ਚੋਪੜਾ, ਸੋਹਨ ਲਾਲ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …