ਪਠਾਨਕੋਟ, 22 ਮਾਰਚ (ਪੰਜਾਬ ਪੋਸਟ ਬਿਊਰੋ) – ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਿਸਥਾਰ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੀ ਰੋਕਥਾਮ ਲਈ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ 19 ਮਾਰਚ ਤੋਂ 31 ਮਾਰਚ 2020 ਤੱਕ ਲਗਾਏ ਜਾਣ ਵਾਲੇ ਪੰਜਾਬ ਰਾਜ ਦੇ ਪਸ਼ੂ ਮੇਲਿਆਂ ‘ਤੇ ਮੁਕੰਮਲ ਤੋਰ ਰੋਕ ਲਗਾਈ ਗਈ ਹੈ।
ਇਕ ਹੋਰ ਹੁਕਮਾ ਰਾਹੀਂ ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ ਨੇ ਦੱਸਿਆ ਕਿ ਐਸ.ਡੀ.ਐਮ ਕੋਰਟ ਪਠਾਨਕੋਟ ਵਿੱਚ ਜਿਨ੍ਹਾਂ ਲੋਕਾਂ ਦੇ ਕੋਰਟ ਕੇਸ ਚੱਲ ਰਹੇ ਹਨ।ਉਨ੍ਹਾਂ ਸਾਰੇ ਕੇਸਾਂ ਦੇ ਕੰਮ ਕਾਜ ‘ਤੇ 20 ਮਾਰਚ ਤੋਂ ਲੈ ਕੇ 31 ਮਾਰਚ 2020 ਤੱਕ ਰੋਕ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਮੇਂ ਦੋਰਾਨ ਜਿਨ੍ਹਾਂ ਕੇਸਾਂ ਦੇ ਅੰਤਿਮ ਫੈਂਸਲੇ ਸੁਣਾਉਣ ‘ਤੇ ਹਨ ਉਨ੍ਹਾਂ ਫੈਸਲਿਆਂ ਨੂੰ ਹੀ ਸੁਣਾਇਆ ਜਾਵੇਗਾ ਅਤੇ ਬਾਕੀ ਕੋਰਟ ਕੇਸਾਂ ‘ਤੇ ਨਿਰਧਾਰਤ ਮਿਤੀ ਤੱਕ ਰੋਕ ਹੋਵੇਗੀ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media