Wednesday, September 2, 2026

ਸਟੱਡੀ ਤੇ ਹੋਰਨਾਂ ਵੀਜ਼ਿਆਂ ‘ਤੇ ਵਿਦੇਸ਼ ਜਾਣ ਦੇ ਚਾਹਵਾਨਾਂ ਦਾ ਰਾਹ ਹੋਇਆ ਔਖਾ

ਕੈਨੇਡਾ, ਯੂ.ਐਸ.ਏ, ਯੂ.ਕੇ, ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਨੇ ਸੀਲ ਕੀਤੇ ਬਾਰਡਰ

ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ – ਸੰਧੂ) – ਪੂਰੀ ਦੁਨੀਆਂ ਲੋਕਾਂ ਦੀ ਜਾਨ ਦਾ ਖੌਅ ਬਣੇ ਕੋਰੋਨਾ ਵਾਇਰਸ ਤੋਂ ਡਰੀ ਕੈਨੇਡਾ ਸਰਕਾਰ ਨੇ ਕੈਨੇਡਾ ਵਿੱਚ ਜਰੂਰੀ PPNJ220320207ਦਸਤਾਵੇਜਾਂ ਤੋਂ ਬਗੈਰ ਰਹਿ ਰਹੇ ਗੈਰ ਕੈਨੇਡੀਅਨ ਲੋਕਾਂ ਨੂੰ ਆਪੋ ਆਪਣੇ ਦੇਸ਼ਾਂ ਨੂੰ ਪਰਤ ਜਾਣ ਦੀ ਸਲਾਹ ਦਿੱਤੀ ਹੈ। ਜਦੋਂਕਿ ਗੈਰ ਕੈਨੇਡੀਅਨ ਬਾਸਿ਼ੰਦੀਆਂ ਦੀ ਸੂਚੀ ਤਿਆਰ ਕੀਤੇ ਜਾਣ ਦਾ ਸਿਲਸਿਲਾ ਵੀ ਜਾਰੀ ਹੈ।ਆਈਲੈਟਸ ਕਰਕੇ ਸਟੱਡੀ ਵੀਜਾ ਤੇ ਕੈਨੇਡਾ ਜਾਣ ਦੇ ਚਾਹਵਾਨ ਜਿੱਥੇ ਕੈਨੇਡੀਅਨ ਸਰਕਾਰ ਦੇ ਅਗਲੇ ਹੁਕਮਾਂ ਤੱਕ ਆਪਣੀਆਂ ਫਾਈਲਾਂ ਨਹੀਂ ਲਗਾ ਸੱਕਣਗੇ ਉੱਥੇ ਹੀ ਅਪ੍ਰੈਲ ਦੇ ਮਹੀਨੇ ਤੋਂ ਲੈ ਕੇ ਦਸੰਬਰ 2020 ਤੱਕ ਜਾਣ ਵਾਲੇ ਆਈਲੈਟਸ ਪਾਸ ਵਿਦਿਆਰਥੀਆਂ ਜਿੰਨਾਂ ਦੀਆਂ ਫਾਈਲਾਂ ਕੈਨੇਡੀਅਨ ਸਰਕਾਰ ਨੇ ਸਵੀਕਾਰ ਕਰਨ ਤੋਂ ਬਾਅਦ ਹਵਾਈ ਟਿਕਟਾਂ ਦੀ ਕਲੀਰੀਐਂਸ ਦਿੱਤੀ ਸੀ ਉਸ ਨੂੰ ਵੀ ਰੱਦ ਕਰਨ ਦੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਹਨ।
              ਜਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਕੈਨੇਡਾ ਤੋਂ ਜਰੂਰੀ ਕਾਰਜ਼ਾਂ ਲਈ ਭਾਰਤ ਆਏ ਭਾਰਤੀ ਮੂਲ ਦੇ ਕਈ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਨੇ ਵਾਪਸ ਪਰਤਨ ਮਨਾ ਕਰ ਦਿੱਤਾ ਹੈ।ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਆਈਲੈਟਸ ਪਾਸ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਸਰਕਾਰੀ ਮਾਨਤਾ ਪ੍ਰਾਪਤ ਏਜੰਟ ਰਾਹੀਂ ਕੈਨੇਡਾ ਜਾਣ ਲਈ ਵਿਦਿਆਰਥੀ ਵੀਜ਼ਾ ਫਾਈਲ ਲਗਾਉਣ ਲਈ ਚਾਰਾਜ਼ੋਈ ਕੀਤੀ ਸੀ।ਪਰ ਅੱਗੋਂ ਕੈਨੇਡੀਅਨ ਸਰਕਾਰ ਦੇ ਹੁਕਮਾਂ ਅਨੁਸਾਰ ਹੁਣ ਉਹ ਕੈਨੇਡਾ ਨਹੀਂ ਜਾ ਸਕੇਗਾ।ਯੂ.ਐਸ.ਏ, ਯੂ.ਕੇ, ਆਸਟ੍ਰੇਲੀਆ ਸਰਕਾਰਾਂ ਪਹਿਲਾਂ ਵੀ ਇਸ ਮਾਮਲੇ ‘ਤੇ ਅਜਿਹੇ ਫੈਸਲੇ ਲੈ ਚੁੱਕੀਆਂ ਹਨ ਤੇ ਬਾਰਡਰ ਸੀਲ ਕਰ ਚੁੱਕੀਆਂ ਹਨ। ਜਦੋਂ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਕੈਨੇਡੀਅਨ ਸਰਕਾਰ ਉਥਂੋ ਦੇ ਪੱਕੇ ਵਸਨੀਕਾਂ ਨੂੰ ਹੀ ਮੌਜੂਦਾ ਦੌਰ ਦੀਆਂ ਸਰਕਾਰੀ ਸਹੂਲਤਾਂ ਦੇਣ ਦੇ ਰੌਂਅ ਵਿੱਚ ਹੈ। ਅਜਿਹੀ ਸਥਿਤੀ ਵਿੱਚ ਹੁਣ ਕੈਨੇਡਾ ਸਮੇਤ ਹੋਰਨਾਂ ਮੁਲਕਾਂ ਦੇ ਵਿੱਚ ਸਟੱਡੀ ਵੀਜੇ ਸਮੇਤ ਹੋਰਨਾਂ ਤਰੀਕਿਆਂ ਦੇ ਰਾਹੀਂ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਇਹ ਸਭ ਕੁੱਝ ਆਸਾਨ ਨਹੀਂ ਹੋਵੇਗਾ।
           ਯੂ.ਐਸ.ਏ, ਯੂ.ਕੇ, ਆਸਟ੍ਰੇਲੀਆ, ਕੈਨੇਡਾ ਆਦਿ ਤੋਂ ਭਾਰਤ ਆਏ ਭਾਰਤੀ ਮੂਲ ਦੇ ਵਿਦਿਆਰਥੀਆਂ ਅਤੇ ਹੋਰਨਾ ਵਿਅਕਤੀਆਂ ਦੀ ਵਾਪਸੀ ‘ਤੇ ਉਥੋਂ ਦੀਆਂ ਸਰਕਾਰਾਂ ਨੇ ਰੋਕ ਲਗਾ ਦਿੱਤੀ ਹੈ।ਇਹ ਕਦੋਂ ਤੱਕ ਜਾਰੀ ਰਹਿੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਕੁੱਲ ਮਿਲਾ ਕੇ ਇੱਕ ਗੱਲ ਸਾਫ ਤੇ ਸਪੱਸ਼ਟ ਤੌਰ ‘ਤੇ ਸਾਹਮਣੇ ਆਈ ਹੈ ਕਿ ਪੀੜ੍ਹਤਾਂ ਦਾ ਆਰਥਿਕ ਸ਼ੋਸ਼ਣ ਜਰੂਰ ਹੋਇਆ ਹੈ।ਜਦੋਂ ਵੀ ਕਿਤੇ ਉਪਰੋਕਤ ਦੇਸ਼ਾਂ ਦੀਆਂ ਸਰਕਾਰਾਂ ਨੇ ਇੰਨ੍ਹਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਤਾਂ ਉਨ੍ਹਾਂ ਨੂੰ ਲੰਮੀਆਂ ਚੌੜੀਆਂ ਕਾਨੂੰਨੀ ਤੇ ਦਸਤਾਵੇਜੀ ਪੇਚੀਦਗੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …