ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਸੰਧੂ) – ਵਿਸ਼ਵ ਵਿਆਪੀ ਆਫਤ ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਵਾਸੀ ਕੌਮੀ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ
ਸੁਖਦੇਵ ਦਾ ਸ਼ਹੀਦੀ ਦਿਹਾੜਾ 23 ਮਾਰਚ ਨੂੰ ਮਨਾਉਣਾ ਨਹੀ ਭੁੱਲੇ।ਮਹਾਮਾਰੀ ਦੇ ਬਾਵਜ਼ੂਦ ਵੀ ਅੱਜ ਵੱਡੀ ਗਿਣਤੀ ਵਿੱਚ ਇਹ ਦਿਹਾੜਾ ਮਨਾ ਕੇ ਦੇਸ਼ ਵਾਸੀਆਂ ਨੇ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸੇ ਸਿਲਸਿਲੇ ਤਹਿਤ ਮਦਨ ਗੋਪਾਲ ਦੀ ਅਗਵਾਈ ‘ਚ ਕੌਮੀ ਸ਼ਹੀਦ ਭਗਤ ਸਿੰਘ. ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੌਮੀ ਵਾਲੀਵਾਲ ਖਿਡਾਰੀ ਅਤੇ ਏਸ਼ੀਆ ਹਾਊਸ ਦੇ ਸੋਸ਼ਲ ਸਾਇੰਸ ਵਿਦਿਆਰਥੀ ਸ਼ੈਫੀ ਸੰਧੂ ਨੇ ਕਿਹਾ ਕਿ ਤਿੰਨੇ ਹੀ ਕੌਮੀ ਸ਼ਹੀਦ ਅਜੋਕੇ ਦੌਰ ਦੀ ਨੋਜਵਾਨ ਪੀੜੀ ਵਾਸਤੇ ਪ੍ਰੇਰਣਾ ਸਰੋਤ ਹਨ।ਇਸ ਮੋਕੇ ਕਰਮਜੀਤ ਸਿੰਘ, ਮੁਕੁਲ ਪ੍ਰਾਸ਼ਰ, ਮਾਸਟਰ ਤਰਸੇਮ ਲਾਲ, ਦੀਪਕ ਕੁਮਾਰ, ਰੌਮੀ ਸਰਮਾ, ਸਾਹਿਲ ਵਿੱਗ, ਮਦਨ ਗੋਪਾਲ, ਕੇ.ਢੀਂਗਰਾ, ਜੀ.ਐਸ ਸੰਧੂ ਆਦਿ ਹਾਜਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media