ਅੰਮ੍ਰਿਤਸਰ, 24 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ) – ਕਰੋਨਾ ਵਾਇਰਸ ਦਾ ਕਹਿਰ ਦੁਨੀਆਂ ਭਰ ਵਿੱਚ ਤਬਾਹੀ ਮਚਾ ਰਿਹਾ ਹੈ।ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਚਾਅ ਲਈ ਸਾਰੇ ਸ਼ਹਿਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।ਮੇਅਰ ਕਰਮਜੀਤ ਸਿੰਘ ਰਿੰਟੂ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਹੈ ਕਿ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਾਫ਼ ਸਫ਼ਾਈ ਦਾ ਪ੍ਰਬੰਧ ਲਗਾਤਾਰ ਚੱਲਦਾ ਰਹੇਗਾ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦਾ ਕੂੜਾ ਗਲੀਆਂ ਤੇ ਸੜਕਾਂ ਵਿੱਚ ਨਾ ਸੁੱਟਣ।ਨਗਰ ਨਿਗਮ ਦੀਆਂ ਗੱਡੀਆਂ ਰੋਜ਼ਾਨਾ ਵਾਂਗ ਉਹਨਾਂ ਦੇ ਘਰਾਂ ਤੋਂ ਕੂੜਾ ਆਪ ਹੀ ਲੈ ਕੇ ਜਾਣਗੀਆਂ।ਮੇਅਰ ਰਿੰਟੂ ਨੇ ਕਿਹਾ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਦੀ ਨਿਕਾਸੀ ਦੀ ਵਿਵੱਸਥਾ ਪਹਿਲਾਂ ਦੀ ਤਰ੍ਹਾਂ ਚੱਲੇਗੀ ਅਤੇ ਉਸ ਵਿੱਚ ਕਿਸੇ ਤਰਾਂ ਦੀ ਤੰਗੀ ਨਹੀਂ ਆਉਣ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਸ਼ਹਿਰ ਨੂੰ ਸੈਨੇਟਾਈਜ਼ ਕਰਨ ਵਾਸਤੇ ਸਪੈਸ਼ਲ ਦਵਾਈ ਅਤੇ ਸਪਰੇਅ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਬੁੱਧਵਾਰ ਤੋਂ ਵੱਡੇ ਪੱਧਰ ‘ਤੇ ਸ਼ਹਿਰ ਦੇ ਹਰੇਕ ਇਲਾਕੇ ਨੂੰ ਸੈਨੇਟਾਇਜ਼ ਕੀਤਾ ਜਾਵੇਗਾ ਅਤੇ ਇਹ ਪ੍ਰੀਕਿਰਿਆ ਅਗੋਂ ਵੀ ਚੱਲਦੀ ਰਹੇਗੀ।ਉਹਨਾਂ ਅਪੀਲ ਕੀਤੀ ਕਿ ਲੋਕ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਜਰੂਰਤ ਪੈਣ ‘ਤੇ ਘਰ ਦਾ ਇੱਕ ਮੈਂਬਰ ਹੀ ਘਰ ਤੋਂ ਬਾਹਰ ਨਿਕਲੇ।
Check Also
ਤਿੰਨ ਰੋਜ਼ਾ ਬਾਲ ਮੇਲੇ ਦੇ ਪਹਿਲੇ ਦਿਨ 700 ਬੱਚਿਆਂ ਨੇ ਲਿਆ ਭਾਗ
ਸੰਗਰੂਰ, 24 ਨਵੰਬਰ (ਜਗਸੀਰ ਲੌਂਗੋਵਾਲ) – ਕਲਾ ਕੇਂਦਰ ਸੰਗਰੂਰ ਅਤੇ ਰੰਗਸ਼ਾਲਾ ਵਲੋਂ 30ਵਾਂ ਰਜਿੰਦਰ ਸਿੰਘ …