Sunday, June 29, 2025
Breaking News

ਸ੍ਰੀ ਦਰਬਾਰ ਸਾਹਿਬ ਰੁਕੇ ਸ਼ਰਧਾਲੂਆਂ ਨੂੰ ਘਰੋ-ਘਰੀ ਪਹੁੰਚਾਉਣ ਲਈ 5 ਬੱਸਾਂ ਰਵਾਨਾ

ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਕੋਰੋਨਾਵਾਇਰਸ ਦੇ ਕਾਰਨ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ PPNJ2603202002ਸਾਹਿਬ ਵਿਖੇ ਰੁਕੀ ਸੰਗਤ ਨੂੰ ਘਰੋ-ਘਰੀ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਨੇ ਉਪਰਾਲਾ ਕੀਤਾ ਹੈ।ਇਸੇ ਤਹਿਤ ਅੱਜ 5 ਬੱਸਾਂ ਰਾਹੀਂ ਦਿੱਲੀ ਸਮੇਤ ਹੋਰਨਾਂ ਥਾਵਾਂ ਦੀ ਸੰਗਤ ਨੂੰ ਰਵਾਨਾ ਕੀਤਾ ਗਿਆ।ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਸੰਗਤ ਨੂੰ ਘਰੋ-ਘਰੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਥੇ ਦਿੱਲੀ ਤੇ ਹਰਿਆਣਾ ਆਦਿ ਦੀ ਸੰਗਤ ਕਰਫਿਊ ਕਾਰਨ ਰੁਕੀ ਹੋਈ ਸੀ, ਕਿਉਂਕਿ ਬਣੇ ਹਾਲਾਤਾਂ ਕਾਰਨ ਆਵਾਜਾਈ ਦੇ ਸਾਧਨ ਬੰਦ ਹੋ ਗਏ ਸਨ।ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਜ ਸੰਗਤ ਲਈ 5 ਬੱਸਾਂ ਭੇਜੀਆਂ ਗਈਆਂ ਹਨ।ਇਨ੍ਹਾਂ ਵਿੱਚੋਂ 2 ਬੱਸਾਂ ਦਿੱਲੀ ਲਈ ਰਵਾਨਾ ਕੀਤੀਆਂ ਹਨ। ਇਸੇ ਤਰ੍ਹਾਂ 2 ਬੱਸਾਂ ਕਰਨਾਲ ਅਤੇ 1 ਬੱਸ ਰਾਜਪੁਰੇ ਲਈ ਭੇਜੀ ਗਈ ਹੈ।ਉਨ੍ਹਾਂ ਕਿਹਾ ਕਿ ਭੇਜੇ ਗਏ ਸ਼ਰਧਾਲੂਆਂ ਨੂੰ ਸਾਵਧਾਨੀਆਂ ਵਰਤਣ ਲਈ ਵੀ ਪ੍ਰੇਰਿਆ ਗਿਆ ਹੈ।
ਇਸ ਮੌਕੇ ਮੀਤ ਸਕੱਤਰ ਗੁਰਿੰਦਰ ਸਿੰਘ ਮਥਰੇਵਾਲ, ਵਧੀਕ ਮੈਨੇਜਰ ਨਰਿੰਦਰ ਸਿੰਘ ਤੇ ਨਿਸ਼ਾਨ ਸਿੰਘ ਵੀ ਮੌਜੂਦ ਸਨ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …