Tuesday, March 24, 2026

ਕਰਫਿਊ ਦੇ ਬਾਵਜ਼ੂਦ ਗੁਦਾਮ ਵਿਚੋਂ ਵਾਸ਼ਿੰਗ ਮਸ਼ੀਨਾਂ ਚੋਰੀ

ਜੰਡਿਆਲਾ ਗੁਰੂ, 26 ਮਾਰਚ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਕਰੋਨਾ ਵਾਇਰਸ ਦੇ ਚੱਲਦਿਆਂ ਪੁਰਾ ਪੰਜਾਬ ਬੰਦ ਹੈ।ਜਿਸ ਕਰਕੇ ਲੋਕਾਂ ਨੂੰ ਘਰਾਂ ਵਿੱਚ PPNJ2603202006ਰਹਿਣਾ ਪੈ ਰਿਹਾ ਹੈ, ਪਰ ਚੋਰ ਕਰਫਿਊ ਦੌਰਾਨ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।ਸਥਾਨਕ ਡੀ.ਪੀ ਇਲੈਕਟਰਾਨਿਕ ਦੁਕਾਨ ਮਾਲਕ ਪਵਨ ਕੁਮਾਰ ਨੇ ਦੱਸਿਆ ਬਾਜ਼ਾਰ ਕਸ਼ਮੀਰੀਆਂ ਵਿੱਚ ਉਸ ਦੇ ਗੁਦਾਮ ਦੀ ਛੱਤ ‘ਤੇ ਪਏ ਲੋਹੇ ਦੇ ਮੁੱਗ ਨੂੰ ਤੋੜ ਕੇ ਦੋ ਐਲ.ਜੀ ਕੰਪਨੀ ਦੀਆਂ ਵਾਸ਼ਿੰਗ ਮਸ਼ੀਨਾਂ ਚੋਰੀ ਕਰ ਲਈਆਂ ਗਈਆਂ ਹਨ।ਜਿਨ੍ਹਾਂ ਦੀ ਕੀਮਤ ਕਰੀਬ 40 ਹਜ਼ਾਰ ਹੋਵੇਗੀ।ਵਾਰਦਾਤ ਤੋਂ ਬਾਅਦ ਚੋਰ ਗੁਦਾਮ ਦੇ ਪਿੱਛੇ ਲਾਈ ਪੋੜੀ ਉਥੇ ਛੱਡ ਗਏ।ਪਵਨ ਕੁਮਾਰ ਨੇ ਕਿਹਾ ਕਿ ਚੋਰੀ ਦੀ ਦਰਖਾਸਤ ਪੁਲਿਸ ਚੌਕੀ ਜੰਡਿਆਲਾ ਗੁਰੂ ਨੂੰ ਦੇ ਦਿੱਤੀ ਗਈ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …