ਕਰੋਨਾ ਵਾਇਰਸ ਸਬੰਧੀ ਕੀਤੀ ਰੀਵਿਓ ਮੀਟਿੰਗ
ਪਠਾਨਕੋਟ, 26 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾ ਦੇ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਲਗਾਏ ਕਰਫਿਓ
ਦੋਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਨਾ ਹੋਵੇ ਇਸ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ।ਅੱਜ ਲੋਕਾਂ ਦੀ ਸੁਵਿਧਾ ਲਈ ਕੂਝ ਸਮੇਂ ਲਈ 40 ਆੜਤੀਆਂ ਦੀਆਂ ਦੁਕਾਨਾਂ ਖੋਲੀਆਂ ਗਈਆਂ ਹਨ।ਜਗ੍ਹਾ ਜਗ੍ਹਾ ਤੇ ਖੋਲੀਆਂ ਗਈਆਂ ਜਿਥੇ ਦੁਕਾਨਾਂ ਨੇੜੇ ਇੱਕ ਮੀਟਰ ਦੀ ਦੂਰੀ ਰੱਖਣ ਕਲੀ ਨਾਲ ਗੋਲੇ ਬਣਾਏ ਗਏ ਤਾਂ ਜੋ ਹਰ ਵਿਅਕਤੀ ਆਪਣੇ ਗੋਲੇ ਤੋਂ ਬਾਹਰ ਖੜਾ ਨਾ ਹੋਵੇ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਜਿਲ੍ਹਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਖੇਤਰਾਂ ਦਾ ਰੀਵਿਓ ਕੀਤਾ ਗਿਆ ਅਤੇ ਆਉਂਣ ਵਾਲੇ ਦਿਨਾਂ ਨੂੰ ਧਿਆਨ ਵਿੱਚ ਰੱਖ ਕੇ ਯੋਜਨਾ ਬਣਾਈ ਗਈ।ਉਨ੍ਹਾਂ ਦੱਸਿਆ ਕਿ ਸੁਜਾਨ ਪੁਰ ਵਿਖੇ ਬਿਗ੍ਰੇਡਿਅਰ ਪਰਲਾਹਦ ਸਿੰਘ ਜਿਲ੍ਹਾ ਮੁਖੀ ਜੀ.ਓ.ਜੀ ਅਤੇ ਧਾਰ ਕਲ੍ਹਾਂ ਖੇਤਰ ਲਈ ਡੀ.ਐਫ.ਓ ਪਠਾਨਕੋਟ ਨੂੰ ਇੰਚਾਰਜ ਲਗਾਇਆ ਗਿਆ ਹੈ।ਇਸ ਤੋਂ ਇਲਾਵਾ ਕਾਰਪੋਰੇਸਨ ਪਠਾਨਕੋਟ ਨਾਲ ਸਹਿਰ ਦੀ ਸਾਫ ਸਫਾਈ ਅਤੇ ਸੈਨੇਟਾਈਜ ਕਰਨ ਦੇ ਲਈ ਅਤੇ ਮੋਜੂਦਾ ਸਥਿਤੀ ਦਾ ਜਾਇਜਾ ਲੈਣ ਲਈ ਵੀ ਮੀਟਿੰਗ ਕੀਤੀ ਗਈ ਅਤੇ ਸ਼ਹਿਰ ਵਿੱਚ ਜਿਆਦਾ ਗੰਦਗੀ ਵਾਲੇ ਖੇਤਰਾਂ ਨੂੰ ਲੈ ਕੇ ਸਾਫ ਸਫਾਈ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਕੱਲ ਤੋਂ ਪਠਾਨਕੋਟ ਵਿੱਚ ਘਰ ਘਰ ਸਬਜੀ ਫਲ ਆਦਿ ਦੀ ਸਪਲਾਈ ਲਈ 36 ਰੇਹੜੀਆਂ ਲਗਾਈਆਂ ਗਈਆਂ ਹਨ ਜੋ ਕੱਲ ਤੋਂ ਕਾਰਜ਼ ਕਰਨ ਲੱਗ ਪੈਣਗੀਆਂ। ਉਨ੍ਹਾਂ ਕਿਹਾ ਕਿ ਵਿਧਾਇਕ ਪਠਾਨਕੋਟ ਅਮਿਤ ਵਿੱਜ ਅਤੇ ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ ਨਾਲ ਵੀ ਮੀਟਿੰਗ ਕਰ ਕੇ ਦੋਨੋ ਵਿਧਾਨ ਸਭਾ ਖੇਤਰਾਂ ਦਾ ਜਾਇਜਾ ਲਿਆ ਗਿਆ ਹੈ ਅਤੇ ਭਵਿੱਖ ਲਈ ਕੀ ਕੀ ਕਰਨ ਦੀ ਇਨ੍ਹਾਂ ਖੇਤਰਾਂ ਵਿੱਚ ਲੋੜ ਹੈ ਇਸ ‘ਤੇ ਵੀ ਚਰਚਾ ਕੀਤੀ ਗਈ। ਉਨ੍ਹਾਂ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕਰਫਿਓ ਉਨਾਂ ਦੀ ਭਲਾਈ ਲਈ ਹੀ ਲਗਾਇਆ ਜਾ ਰਿਹਾ ਹੈ, ਇਸ ਲਈ ਉਹ ਘਰਾਂ ‘ਚ ਰਹਿਣ ਅਤੇ ਬੇਕਾਰ ਬਾਹਰ ਨਾ ਘੁੰਮਣ।
Punjab Post Daily Online Newspaper & Print Media