Sunday, June 28, 2026

ਕੱਲ੍ਹ ਤੱਕ ਸਬਜ਼ੀ ਮੰਡੀ ਵਿੱਚ ਸਪਲਾਈ ਆਮ ਵਾਂਗ ਹੋ ਜਾਵੇਗੀ-ਸੈਕਟਰੀ ਮਾਰਕੀਟ ਕਮੇਟੀ

ਸ਼ਹਿਰ ਵਿਚ ਫੜ੍ਹੀਆਂ ਲਗਾਉਣ ਲਈ ਮਾਰਕੀਟ ਕਮੇਟੀ ਦਫਤਰ ਤੋਂ ਮਿਲਦਾ ਹੈ ਪਰਮਿਟ

ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜੀਆਂ ਸਪਲਾਈ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਮਯਾਬ Sabji Mandiਹੋਣ ਲੱਗੀ ਹੈ ਅਤੇ ਇਸ ਲਈ ਵੱਡੀ ਸਬਜ਼ੀ ਮੰਡੀ ਵੱਲਾ ਵਿਚ ਜਿੱਥੇ ਸਬਜੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ, ਉਥੇ ਸ਼ਹਿਰ ਵਿਚ ਸਬਜੀਆਂ ਵੇਚਣ ਲਈ ਰੇਹੜੀਆਂ ਤੇ ਫੜ੍ਹੀਆਂ ਵਾਲੇ ਪਾਸ ਜਾਰੀ ਕਰਵਾ ਰਹੇ ਹਨ।ਇਹ ਜਾਣਕਾਰੀ ਦਿੰਦੇ ਮਾਰਕੀਟ ਕਮੇਟੀ ਦੇ ਸੈਕਟਰੀ ਅਮਰਦੀਪ ਕੌੜਾ ਨੇ ਦੱਸਿਆ ਕਿ ਮੰਡੀ ਵਿਚ ਜਿੱਥੇ ਵਪਾਰੀਆਂ ਤੇ ਕਿਸਾਨਾਂ ਨੂੰ ਮਾਸਕ ਦਿੱਤੇ ਜਾ ਰਹੇ ਹਨ, ਉਥੇ ਕਰੋਨਾ ਵਾਇਰਸ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ ਦੀ ਹਦਾਇਤ ਸਪੀਕਰ ਉਤੇ ਕੀਤੀ ਜਾ ਰਹੀ ਹੈ।PPNJ2903202001ਉਨਾਂ ਦੱਸਿਆ ਕਿ ਕੱਲ੍ਹ ਤੱਕ ਸਬਜ਼ੀਆਂ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ, ਜਿਸ ਨਾਲ ਪਚੂਨ ਦੇ ਰੇਟ ਵੀ ਪਹਿਲਾਂ ਵਾਂਗ ਹੋ ਜਾਣਗੇ।ਕੌੜਾ ਨੇ ਸ਼ਹਿਰ ਵਿਚ ਸਬਜ਼ੀ ਦਾ ਕੰਮ ਕਰਨ ਵਾਲੇ ਰੇਹੜੀ ਤੇ ਫੜ੍ਹੀਆਂ ਵਾਲਿਆਂ ਨੂੰ ਸੱਦਾ ਦਿੰਦੇ ਕਿਹਾ ਕਿ ਉਹ ਘਰ-ਘਰ ਸਬਜ਼ੀ ਵੇਚਣ ਲਈ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਦਫਤਰ, ਜੋ ਕਿ ਗੁਰਵਾਲੀ ਗੇਟ ਵਿਖੇ ਸਥਿਤ ਹੈ, ਤੋਂ ਪਾਸ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਲਈ ਕਿਸੇ ਸਹਾਇਤਾ ਵਾਸਤੇ ਫੋਨ ਨੰਬਰ 95017-09426 ਅਤੇ 94637-27345 ਉਤੇ ਵੈਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …