ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿੳੂ ਦੌਰਾਨ ਲੋਕਾਂ ਦੀ ਵਿੱਤੀ ਲੋੜਾਂ ਪੂਰੀਆਂ ਕਰਨ ਲਈ ਜਿਲ੍ਹੇ ਦੇ ਬੈਂਕ ਅੱਜ ਤੇ ਕੱਲ 30 ਅਤੇ
31 ਮਾਰਚ ਨੂੰ ਖੁੱਲੇ ਰਹਿਣਗੇ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੈਂਕਾਂ ਨੂੰ ਆਪਣੀਆਂ ਸਾਰੀਆਂ ਏ.ਟੀ.ਐਮ ਮਸ਼ੀਨਾਂ ਵਿਚ ਨਗਦੀ ਉਪਲੱਬਧ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ ਹੈ, ਤਾਂ ਜੋ ਲੋਕ ਆਪਣੇ ਪੈਸੇ ਕਢਾ ਕੇ ਲੋੜ ਅਨੁਸਾਰ ਵਰਤ ਸਕਣ।ਉਨਾਂ ਦੱਸਿਆ ਕਿ 3 ਅਪ੍ਰੈਲ ਤੋਂ ਬੈਂਕ ਹਫਤੇ ਵਿਚ ਦੋ ਦਿਨ ਖੁੱਲਣਗੇ, ਭਾਵ ਕਿ ਇਕ ਤਿਹਾਈ ਬੈਂਕਾਂ ਦੀਆਂ ਬਰਾਚਾਂ ਹੀ ਇਕ ਵਕਤ ਕੰਮ ਕਰ ਸਕਣਗੀਆਂ। ਉਨਾਂ ਦੱਸਿਆ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬੈਂਕਾਂ ਵਿਚ ਭੀੜ ਇਕੱਠੀ ਨਾ ਹੋਵੇ ਅਤੇ ਇਕੋ ਵੇਲੇ ਘੱਟ ਤੋਂ ਘੱਟ ਆਦਮੀ ਬੈਂਕ ਅੰਦਰ ਜਾ ਕੇ ਆਪਣਾ ਕੰਮ ਨਿਪਟਾਉਣ। ਉਨਾਂ ਬੈਂਕ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਗਾਹਕਾਂ ਤੇ ਆਪਣੀ ਸੁਰੱਖਿਆ ਲਈ ਇਹ ਯਕੀਨੀ ਬਨਾਉਣ ਕਿ ਆਪਸੀ ਫਾਸਲਾ 2 ਮੀਟਰ ਤੋਂ ਵੱਧ ਬਣਿਆ ਰਹੇ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media