Tuesday, November 24, 2026

ਐਸ.ਡੀ.ਐਮ ਵਿਕਾਸ ਹੀਰਾ ਨੇ ਬੰਗਲਾ ਬਸਤੀ ‘ਚ ਲੋੜਵੰਦਾਂ ਨੂੰ ਵੰਡਿਆ ਸੁੱਕਾ ਰਾਸ਼ਨ

ਅੰਮ੍ਰਿਤਸਰ, 30 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿੳੂ ਦੌਰਾਨ ਲੋੜਵੰਦ ਤਹਿਤ ਦਾਲ-ਰੋਟੀ ਦਾ ਸਮਾਨ ਘਰ-ਘਰ ਪੁੱਜਦਾ ਕਰਨ ਲਈ ਡਿਪਟੀ PPNJ3003202004ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਦਿੱਤੀਆਂ ਹਦਾਇਤਾਂ ਉਤੇ ਚੱਲਦੇ ਅੱਜ ਐਸ.ਡੀ.ਐਮ ਅੰਮ੍ਰਿਤਸਰ-1 ਵਿਕਾਸ ਹੀਰਾ ਨੇ ਗੇਟ ਹਕੀਮਾਂ ਨੇੜੇ ਪੈਂਦੀ ਬੰਗਲਾ ਬਸਤੀ ਵਿਚ ਘਰ-ਘਰ ਜਾ ਕੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਦਿੱਤਾ।ਉਨਾਂ ਦੱਸਿਆ ਕਿ ਸਰਕਾਰ ਅਤੇ ਸਮਾਜ ਸੇਵੀਆਂ ਵੱਲੋਂ ਆਈ ਇਸ ਰਸਦ ਵਿਚ ਕਰੀਬ 10-10 ਦਿਨ ਦਾ ਰਾਸ਼ਨ ਹੈ।ਜਿਸ ਵਿਚ ਆਟਾ, ਦਾਲ, ਖੰਡ, ਚਾਹ ਪੱਤੀ, ਖਾਣ ਵਾਲਾ ਤੇਲ, ਨਮਕ ਆਦਿ ਘਰੇਲੂ ਵਸਤਾਂ ਹਨ।ਉਨਾਂ ਦੱਸਿਆ ਕਿ ਸ਼ਹਿਰ ਨੂੰ ਪੰਜ ਸੈਕਟਰਾਂ ਵਿਚ ਵੰਡ ਕੇ ਰਾਹਤ ਸਮਗਰੀ ਵੰਡਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਦਕਿ ਪਿੰਡਾਂ ਵਿਚ ਬੀ.ਡੀ.ਪੀ.ਓ ਰਾਹੀਂ ਪਹੁੰਚ ਕੀਤੀ ਜਾ ਰਹੀ ਹੈ।ਉਨਾਂ ਨਾਲ ਏ.ਸੀ.ਪੀ ਸੁਖਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਗੁ. ਮੱਲ ਅਖਾੜਾ ਸਾਹਿਬ ਪਾ: ਛੇਵੀਂ ਵਿਖੇ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼਼੍ਰੋਮਣੀ ਪੰਥ ਅਕਾਲੀ …